CM ਚੰਨੀ ਦੇ ਮੁੰਡੇ ਦੇ ਵਿਆਹ ‘ਚ ਸੁਰੱਖਿਆ ਨੂੰ ਲੈਕੇ ਵੱਡੀ ਲਾਪਰਵਾਹੀ, ਪੁਲਿਸ ਇੰਸਪੈਕਟਰ ਸਸਪੈਂਡ
ਇੱਕ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ‘ਚ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਦੀ ਜਾਣਕਰੀ ਸਾਹਮਣੇ ਆਈ ਹੈ।ਇਸ ਲਾਪਰਵਾਹੀ ਦੀ ਗਾਜ ਇੱਕ ਇੰਸਪੈਕਟਰ ਸੁਖਬੀਰ ਸਿੰਘ ‘ਤੇ ਡਿੱਗੀ ਹੈ। CM ਦੀ ਸੁਰੱਖਿਆ ‘ਚ ਲਾਪਰਵਾਹੀ ਵਰਤਣ ਕਾਰਨ ਇੰਸਪੈਕਟਰ ਸੁਖਬੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੇਡੀ ਸੰਗੀਤ ਵਾਲੇ ਦਿਨ 3 ਮੁਲਾਜ਼ਮ ਬਿਨਾਂ ਵਰਦੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੰਦਰ ਘੁੰਮਦੇ ਵੇਖੇ ਗਏ ਸਨ। ਇਸੇ ਕਾਰਨ ਇਹ ਵੱਡੀ ਕਾਰਵਾਈ ਕੀਤੀ ਗਈ ਹੈ।
Posted By: GURBHEJ SINGH ANANDPURI