ਵੈਸਟਰਨ ਆਸਟ੍ਰੇਲੀਆ ਵਿਚ ਪਰਥ ਪਹੁੰਚਣ 'ਤੇ ਸੰਗਤਾਂ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ
ਰਾਕੇਸ਼ ਨਈਅਰ ਚੋਹਲਾ
ਪਰਥ/ਆਸਟ੍ਰੇਲੀਆ,24 ਜੂਨ
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਇੰਨ੍ਹੀਂ ਦਿਨੀਂ ਆਸਟਰੇਲੀਆ ਦੀਆਂ ਸੰਗਤਾਂ ਵਿਚ ਗੁਰਮਤਿ ਪ੍ਰਚਾਰ ਫੇਰੀ ਤੇ ਹਨ ਅਤੇ ਅੱਜ ਪੱਛਮੀ ਆਸਟ੍ਰੇਲੀਆ ਵਿਚ ਪਰਥ ਸ਼ਹਿਰ ਦੀਆਂ ਸੰਗਤਾਂ ਵਿੱਚ ਪਹੁੰਚੇ।ਪਰਥ ਦੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਮਹਾਂਪੁਰਖਾਂ ਦਾ ਸਵਾਗਤ ਕੀਤਾ।ਪਰਥ ਦੀਆਂ ਸੰਗਤਾਂ ਵਿਚ ਸ.ਸਤਵੰਤ ਸਿੰਘ,ਹਰਮਨਪ੍ਰੀਤ ਸਿੰਘ,ਖੁਸ਼ਪ੍ਰੀਤ ਸਿੰਘ,ਪ੍ਰਸੰਨਜੀਤ ਸਿੰਘ,ਤਲਵਿੰਦਰ ਸਿੰਘ,ਹਰਮਿੰਦਰ ਸਿੰਘ,ਸਤਨਾਮ ਸਿੰਘ,ਭਗਤ ਸਿੰਘ,ਉਦੈਵੀਰ ਸਿੰਘ ਅਤੇ ਹੋਰ ਕਈ ਗੁਰਸਿੱਖ ਹਾਜ਼ਰ ਸਨ।ਇਸ ਮੌਕੇ ਸ.ਸਤਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ,'ਪਿਛਲੇ ਮਹੀਨੇ ਤੋਂ ਸੇਵਾ ਦੇ ਪੁੰਜ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਪੂਰਬੀ ਅਤੇ ਦੱਖਣੀ ਆਸਟ੍ਰੇਲੀਆ ਦੇ ਕਈ ਸ਼ਹਿਰਾਂ (ਮੈਲਬੌਰਨ, ਸਿਡਨੀ,ਟਾਰਨੇਟ ਆਦਿ) ਵਿਚ ਲਗਾਤਾਰ ਸਿੱਖ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਣ ਦਾ ਉਪਰਾਲਾ ਕਰ ਰਹੇ ਸਨ।
ਸਾਡੇ ਵੱਡੇ ਭਾਗ ਹਨ,ਜੋ ਬਾਬਾ ਜੀ ਅੱਜ ਵੈਸਟਰਨ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖ਼ੇ ਪਹੁੰਚੇ ਹਨ,ਅਸੀਂ ਸਮੂਹ ਸੰਗਤ ਵੱਲੋਂ ਆਪ ਜੀ ਦਾ ਸਵਾਗਤ ਕਰਦੇ ਹਾਂ।ਬਾਬਾ ਜੀ ਵੱਲੋਂ ਗੁਰਮਤਿ ਪ੍ਰਚਾਰ ਫੇਰੀ ਰਾਹੀਂ ਸੰਗਤਾਂ ਨੂੰ ਸੇਵਾ ਸਿਮਰਨ ਨਾਲ ਜੋੜਣ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।ਆਪ ਜੀ ਲੋਕ ਸੇਵਾ ਦੇ ਖੇਤਰ ਵਿਚ ਮਾਨਵਤਾ ਦੀ ਭਲਾਈ ਹਿੱਤ ਕਈ ਵੱਡੇ ਸੇਵਾ ਕਾਰਜ ਕੀਤੇ ਹਨ।ਸਾਲ 2023 ਅਤੇ 2025 ਵਿਚ ਪੰਜਾਬ ਦੇ ਹੜ੍ਹਾਂ ਦੌਰਾਨ ਕੀਤੀਆਂ ਗਈਆਂ ਸੇਵਾਵਾਂ ਆਪਣੀ ਮਿਸਾਲ ਆਪ ਹਨ।ਅਗਲੇ ਕੁਝ ਦਿਨਾਂ ਤਕ ਬਾਬਾ ਜੀ ਪਰਥ ਵਿਚ ਸਥਿਤ ਗੁਰਦੁਆਰਿਆਂ ਅਤੇ ਸੰਗਤਾਂ ਦੇ ਘਰਾਂ ਵਿਚ ਗੁਰਮਤਿ ਸਮਾਗਮਾਂ ਰਾਹੀਂ ਸੰਗਤਾਂ ਵਿਚ ਸੇਵਾ,ਸਿਮਰਨ ਅਤੇ ਗੁਰਮਤਿ ਗਿਆਨ ਦਾ ਪ੍ਰਵਾਹ ਜਾਰੀ ਰੱਖਣਗੇ।'
Posted By: GURBHEJ SINGH ANANDPURI