Nazrana Times

ਪੰਜਾਬੀ

ਸ਼੍ਰੋਮਣੀ ਕਮੇਟੀ ਅਤੇ ਬਾਦਲਕਿਆਂ ਦੇ ਪੰਥ ਵਿਰੋਧੀ ਕਾਰੇ

09 Jan, 2026 11:28 PM

ਦੁਨੀਆਂ ਭਰ ਵਿੱਚ ਵਸਦਾ ਹਰ ਸਿੱਖ ਸ਼੍ਰੋਮਣੀ ਕਮੇਟੀ ਨੂੰ ਪੁੱਛੇ ਕਿ ਬਾਦਲ ਜਰੂਰੀ ਹਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਰੂਰੀ ਹਨ ? ਇਸ ਗੱਲ ਦਾ ਜਵਾਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਨੀਆਂ ਵਿੱਚ ਵੱਸਦੀ ਸਮੁੱਚੀ ਸਿੱਖ ਕੌਮ ਨੂੰ ਜਰੂਰ ਦੇਣ । ਅਸੀਂ ਪੰਥ ਦੇ ਭਲੇ ਲਈ ਹੀ ਐਨੇ ਸਮੇਂ ਤੋਂ ਚੁੱਪ ਸੀ ਕਿ ਅਗਰ ਬੋਲੇ ਜਾਂ ਲਿਖਿਆ ਤਾਂ ਖਿਲਾਰਾ ਪਵੇਗਾ । ਪਰ ਸਿਆਣੇ ਕਹਿੰਦੇ ਹਨ ਕਿ ਜਦੋਂ ਪਾਣੀ ਸਿਰਾਂ ਦੇ ਉੱਪਰ ਦੀ ਲੰਘ ਜਾਵੇ ਤਾਂ ਫਿਰ ਚੁੱਪ ਰਹਿਣਾ ਵੀ ਪਾਪ ਬਣ ਜਾਂਦਾ ਹੈ । ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੁਲਮ ਕਰਨਾ ਅਤੇ ਜੁਲਮ ਸਹਿਣਾ ਦੋਨੋਂ ਹੀ ਪਾਪ ਹਨ ਕਿਸੇ ਵੀ ਸਿੱਖ ਲਈ । ਇਹ ਸਿੱਖੀ ਦਾ ਸਿਧਾਂਤ ਹੈ । ਕੁੱਝ ਸੱਚੀਆਂ ਘਟਨਾਵਾਂ ਪੇਸ਼ ਕਰਕੇ ਫਿਰ ਅੱਗੇ ਵਧਾਂਗਾ । ਇੱਕ ਵਾਰੀ ਸ੍ਵੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਜੀ ਨੇ ਬਿਆਨ ਦਿੱਤਾ ਸੀ ਕਿ ਇੱਥੇ ਹੁਕਮਨਾਮੇ ਤਾਂ ਨਾਗਪੁਰ ਤੋਂ ਛਪ ਕੇ ਆਉਂਦੇ ਹਨ ਅਤੇ ਸਾਨੂੰ ਤਾਂ ਸਿਰਫ ਪੜ੍ਹ ਕੇ ਸੁਣਾਉਣ ਲਈ ਹੁਕਮ ਹੀ ਕੀਤਾ ਜਾਂਦਾ ਹੈ । ਇਸ ਗੱਲ ਨੂੰ ਗੰਭੀਰਤਾ ਨਾਲ਼ ਸੋਚਣਾ ਬਣਦਾ ਹੈ ਪਰ ਅੱਜ ਤੱਕ ਸੋਚਿਆ ਹੀ ਨਹੀਂ ਗਿਆ । ਕਰੀਬ ਪੰਜਾਹ ਸਾਲਾਂ ਦੇ ਉੱਪਰ ਦੇ ਸਮੇਂ ਤੋਂ ਆਰ ਐਸ ਐਸ ਦੀ ਐਂਟਰੀ ਸ਼੍ਰੋਮਣੀ ਕਮੇਟੀ ਵਿੱਚ ਹੋ ਚੁੱਕੀ ਹੈ । ਦੂਜਾ ਸਾਡੇ ਆਸਟਰੀਆ ਦੇ ਵਿਆਨਾ ਗੁਰਦੁਆਰਾ ਸਾਹਿਬ ਵਿੱਚ ਇੱਕ ਹਿੰਦੂ ਮੁੰਡਾ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜ ਗਿਆ, ਉੱਸਦਾ ਨਾਮ ਮਨੋਹਰ ਸਿੰਘ ਰੱਖਿਆ ਗਿਆ, ਉੱਸ ਦੀ ਇੱਛਾ ਸੀ ਦਰਬਾਰ ਸਾਹਿਬ ਜੀ ਵਿਖੇ ਸੇਵਾ ਕਰਨ ਦੀ , ਪਹਿਲਾਂ ਤਾਂ ਉੱਸ ਨੂੰ ਸੇਵਾ ਵਿੱਚ ਰਖਵਾਉਣ ਲਈ ਬੜੀ ਹੀ ਮੁਸ਼ੱਕਤ ਕਰਨੀ ਪਈ , ਫੇਰ ਕਰੀਬ ਤਿੰਨ ਕੁ ਮਹੀਨੇ ਸੇਵਾ ਕਰਨ ਤੋਂ ਬਾਅਦ ਉੱਸਦਾ ਫੋਨ ਆਇਆ ਕਿ ਮੇਰੇ ਕੋਲੋਂ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਦਾ ਗਲਤ ਫੈਸਲਾ ਲਿਆ ਗਿਆ ਹੈ, ਇੱਥੇ ਬਹੁਤ ਬੁਰੇ ਹਾਲਾਤ ਹਨ , ਸ਼੍ਰੋਮਣੀ ਕਮੇਟੀ ਦੇ ਤਕਰੀਬਨ ਕੁੱਝ ਕੁ ਨੂੰ ਛੱਡ ਕੇ ਬਾਕੀ ਸਾਰੇ ਮੁਲਾਜ਼ਮ ਮੀਟ ਵੀ ਖਾਂਦੇ ਹਨ , ਸ਼ਰਾਬ ਵੀ ਪੀਂਦੇ ਹਨ । ਤੇਜਾ ਸਿੰਘ ਸਮੁੰਦਰੀ ਹਾਲ ਗੁਰੂ ਰਾਮਦਾਸ ਸਰਾਂ ਅਤੇ ਹੋਰ ਸਰਾਵਾਂ ਦੇ ਕਮਰਿਆਂ ਦੇ ਬਾਹਰਲੇ ਪਾਸੇ ਥੱਲੇ ਰੋਜ਼ਾਨਾ ਮੀਟ ਦੀਆਂ ਹੱਡੀਆਂ ਦੇ ਢੇਰ ਵੇਖੇ ਜਾ ਸਕਦੇ ਹਨ । ਮੇਰਾ ਦੋਸਤ ਹਰਜਿੰਦਰ ਸਿੰਘ ਗੁੱਲੂ ਜਿਸ ਨੇ ਹੁਣ ਤਾਂ ਅੰਮ੍ਰਿਤਪਾਨ ਕਰ ਲਿਆ ਹੈ ਪਰ ਪਹਿਲਾਂ ਖਾਂਦਾ ਪੀਂਦਾ ਸੀ , ਉੱਹ ਕਹਿੰਦਾ ਕਿ ਮੇਰਾ ਇੱਕ ਰਿਸ਼ਤੇਦਾਰ ਦਰਬਾਰ ਸਾਹਿਬ ਡਿਊਟੀ ਕਰਦਾ ਹੈ ਜਿੱਥੇ ਆਪਾਂ ਸਾਰੇ ਸ੍ਰੀ ਹਰਿਮੰਦਰ ਸਾਹਿਬ ਜੀ ਮੱਥਾ ਟੇਕਦੇ ਹਾਂ ਅਤੇ ਬਾਂਸ ਦਾ ਡੰਡਾ ਫੜ ਕੇ ਸੰਗਤ ਨੂੰ ਰੋਕਿਆ ਜਾਂਦਾ ਹੈ ਅਤੇ ਫੇਰ ਜਦੋਂ ਅੰਦਰ ਗਈ ਸੰਗਤ ਮੱਥਾ ਟੇਕ ਹਟਦੀ ਹੈ ਤੋ ਹੋਰ ਸੰਗਤ ਨੂੰ ਲੰਘਾਇਆ ਜਾਂਦਾ ਹੈ, ਤੇ ਹਰਜਿੰਦਰ ਸਿੰਘ ਗੁੱਲੂ ਉੱਸ ਰਿਸ਼ਤੇਦਾਰ ਨੂੰ ਮਿਲਣ ਲਈ ਗਿਆ, ਉੱਹ ਕਹਿੰਦਾ ਥੋੜਾ ਸਮਾਂ ਇੰਤਜ਼ਾਰ ਕਰੋ ਮੈਂ ਆਉਦਾ ਹਾਂ, ਫੇਰ ਉੱਹ ਆ ਗਿਆ ਅਤੇ ਆਪਣੇ ਕਮਰੇ ਵਿੱਚ ਗੁੱਲੂ ਹੋਰਾਂ ਨੂੰ ਲੈ ਗਿਆ ਅਤੇ ਉੱਸ ਨੇ ਅਲਮਾਰੀ ਖੋਹਲ ਦਿੱਤੀ ਤੇ ਵਿੱਚ ਵੱਖਰੇ ਵੱਖਰੇ ਬਰੈਂਡਾਂ ਦੀਆਂ ਸ਼ਰਾਬਾਂ ਪਈਆਂ ਹੋਈਆਂ ਸਨ ਤੇ ਉੱਹ ਸ਼੍ਰੋਮਣੀ ਕਮੇਟੀ ਮੁਲਾਜ਼ਮ ਕਹਿਦਾ ਕਿ ਦੱਸੋ ਕਿਹੜੀ ਪੀਣੀ ਹੈ , ਤੇ ਗੁੱਲੂ ਕਹਿੰਦਾ ਅਸੀਂ ਕਿਹਾ ਏਹ ਕੀ ਹੈ? ਪਰ ਕਹਿੰਦਾ ਘਬਰਾਓ ਨਾ ਕੁੱਝ ਨਹੀਂ ਹੁੰਦਾ । ਫੇਰ ਗੁੱਲੂ ਕਹਿੰਦਾ ਅਸੀਂ ਦੋ ਦੋ ਤਿੰਨ ਤਿੰਨ ਪੈੱਗ ਲਾਏ ਤੇ ਉੱਹ ਆਦਮੀ ਕਹਿੰਦਾ ਇਸ ਤੋਂ ਜਿਆਦਾ ਪੀਣ ਦੀ ਸਾਨੂੰ ਇਜਾਜ਼ਤ ਨਹੀਂ ਹੈ ਅਤੇ ਮੈਂ ਦੁਬਾਰਾ ਸ਼ਾਮ ਨੂੰ ਵੀ ਡਿਊਟੀ ਕਰਨੀ ਹੈ । ਇਹ ਹਾਲ ਹੈ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦਾ । ਫੇਰ ਸਾਡੇ ਪਿੰਡ ਬਡਾਲਾ ਮਾਹੀ ਵਿਖੇ ਸਾਡੇ ਪੰਮਾ ਪਰਿਵਾਰ ਵਿੱਚ ਅਮਰੀਕਾ ਤੋਂ ਆਏ ਸਾਡੇ ਚਾਚੇ ਹਰਬੰਸ ਸਿੰਘ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ, ਉੱਹ ਬਾਦਲ ਦਲੀਏ ਹਨ , ਉੱਸ ਵਿਆਹ ਵਿੱਚ ਕਾਫੀ ਅਕਾਲੀ ਲੀਡਰ ਅਤੇ ਸ਼ਰੋਮਣੀ ਕਮੇਟੀ ਮੈਂਬਰ ਆਏ , ਸਾਰਿਆਂ ਦੇ ਚਿੱਟੇ ਕੜਤੇ ਪਜਾਮੇ ਉੱਪਰ ਦੀ ਗਾਤਰੇ ਕਿਰਪਾਨਾਂ ਪਾਏ ਹੋਏ ਸਨ ਅਤੇ ਨੀਲੀਆਂ ਕੇਸਰੀ ਦਸਤਾਰਾਂ ਵੀ ਬੰਨ੍ਹੀਆਂ ਹੋਈਆਂ ਸਨ ਤੇ ਪਿੰਡ ਵਿੱਚੋਂ ਹੀ ਲੱਗਦਾ ਸਾਡਾ ਇੱਕ ਚਾਚਾ ਦੱਸਦਾ ਸੀ ਹਰਪ੍ਰੀਤ ਓਸ ਵਿਆਹ ਵਿੱਚ ਸੱਠ ਕਿਲੋ ਮੀਟ ਬਣਿਆਂ ਅਤੇ ਪੇਟੀਆਂ ਸ਼ਰਾਬ ਦੀਆਂ ਵੀ ਚੱਲੀਆਂ ਅਤੇ ਸਾਰੇ ਅਕਾਲੀਆਂ ਨੇ ਮਾਲ ਮੱਤਾ ਛਕਿਆ ਅਤੇ ਉੱਹਨਾਂ ਨੇ ਪਹਿਲਾਂ ਇਹ ਸ਼ਰਤ ਵੀ ਰੱਖੀ ਸੀ ਕਿ ਅਗਰ ਮੀਟ ਸ਼ਰਾਬ ਨਹੀਂ ਮਿਲਣੇ ਤਾਂ ਅਸੀਂ ਵਿਆਹ ਉੱਤੇ ਨਹੀਂ ਆਉਣਾ । ਹੁਣ ਸਿੱਖ ਕੌਮ ਇੱਕ ਪਾਸੇ ਤਾਂ ਭਾਰਤੀ ਕਬਜੇ ਵਿੱਚੋਂ ਪੰਜਾਬ ਨੂੰ ਆਜ਼ਾਦ ਕਰਵਾਉਣ ਅਤੇ ਖਾਲਿਸਤਾਨ ਬਣਾਉਣ ਦੀ ਲੜਾਈ 1857 ਤੋਂ ਹੀ ਲੜ ਰਹੀ ਹੈ ਅਤੇ ਦੂਜੇ ਪਾਸੇ ਸਾਡੇ ਸਿੱਖੀ ਸਿਧਾਂਤਾਂ ਦੇ ਮਾਣ ਮਰਿਆਦਾ ਦਾ ਸ਼ਰੋਮਣੀ ਕਮੇਟੀ ਅਤੇ ਬਾਦਲ ਦਲੀਏ ਘਾਣ ਕਰੀ ਜਾ ਰਹੇ ਹਨ । ਸ਼੍ਰੋਮਣੀ ਕਮੇਟੀ ਦੇ ਛਾਪੇ ਹੋਏ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਸਾਜਿਆ ਸੀ ਪਹਿਲੀ ਵਾਰ ਅੰਮ੍ਰਿਤ ਛਕਾਇਆ ਸੀ ਪੰਜ ਪਿਆਰੇ ਸਾਜੇ ਸਨ ਉੱਦੋਂ ਬੱਕਰੇ ਝਟਕਾਏ ਸਨ । ਹੁਣ ਕਿੰਨੇ ਹੀ ਸਾਲਾਂ ਤੋਂ ਬਲਦੇਵ ਸਿੰਘ ਜੀ ਸਿਰਸਾ ਰੌਲਾ ਪਾ ਰਹੇ ਕਿ ਸ਼੍ਰੋਮਣੀ ਕਮੇਟੀ ਨੇ ਹਿੰਦੀ ਭਾਸ਼ਾ ਵਿੱਚ ਕਿਤਾਬ ਛਾਪੀ ਹੈ ਜਿਸ ਵਿੱਚ ਗੁਰੂ ਸਾਹਿਬਾਨਾਂ ਵਾਰੇ ਬੜੀ ਹੀ ਭੱਦੀ ਸ਼ਬਦਾਵਲੀ ਲਿਖੀ ਹੈ ਜੋ ਕਿ ਸਾਡੀ ਕਲਮ ਏਥੇ ਲਿਖਣਾ ਵੀ ਜਾਇਜ਼ ਨਹੀਂ ਸਮਝਦੀ । ਸਰੂਪ ਚੋਰੀ ਹੋ ਗਏ ਹੁਕਮਨਾਮੇ ਚੋਰੀ ਹੋ ਗਏ। ਹੁਣ ਤਾਂ ਸਾਨੂੰ ਇਹ ਖ਼ਦਸ਼ਾ ਵੀ ਸਤਾਉਣ ਲੱਗਾ ਹੈ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਬਾਣੀ ਅਤੇ ਮੰਗਲਾਂ ਨਾਲ ਛੇੜ ਛੇੜ ਹੀ ਨਾ ਕਰ ਦਿਤੀ ਜਾਵੇ । ਫੇਰ ਸ਼ੋ੍ਰਮਣੀ ਕਮੇਟੀ ਦੇ ਪਰਧਾਨ ਦੀ ਜਿੰਮੇਵਾਰੀ ਹੀ ਕੀ ਰਹਿ ਜਾਂਦੀ ਹੈ ? ਕੀ ਇਹਨਾਂ ਦਾ ਕਾਰਜ ਸਿਰਫ ਮਾਇਆ ਦਾ ਹਿਸਾਬ ਰੱਖਣਾ ਹੀ ਹੈ, ਜਾਂ ਸਿਰਫ ਬਾਦਲ ਪਰਿਵਾਰ ਦੀ ਤਾਬਿਆਦਾਰੀ ਕਰਨਾ ਹੀ ਹੈ ? ਕੀ ਸਿਰਫ ਜਥੇਦਾਰ ਲਾਹੁਣੇ ਅਤੇ ਨਵੇਂ ਲਾਉਣੇ ਜਿਹੜੇ ਸਿਰਫ ਬਾਦਲਾਂ ਦੀ ਹੈ ਜੈ ਜੈ ਕਾਰ ਬੋਲਣ, ਇਹ ਹੀ ਜ਼ਿੰਮੇਵਾਰੀਆਂ ਹਨ । ਸਾਡੀ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਇਹ ਅਪੀਲ ਹੈ ਬੇਨਤੀ ਹੈ ਕਿ ਸਿਰਫ ਦੋ ਚਾਰ ਜਾਂ ਦਸ ਕੁ ਬੰਦਿਆਂ ਦਾ ਹੀ ਕੰਮ ਨਹੀਂ ਹੈ ਇਹਨਾਂ ਕੋਲੋਂ ਇਹ ਗੱਲ ਪੁੱਛਣ ਦਾ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿੱਥੇ ਹਨ , 257 ਸਰੂਪ ਹੱਥ ਲਿਖਤ ਕਿਥੇ ਹਨ , ਹੁਕਮਨਾਮੇ ਗੁਰੂ ਸਾਹਿਬਾਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ , ਗੁਰੂ ਕਿਆਂ ਮਹਿਲਾਂ ਮਾਤਾ ਸੁੰਦਰੀ ਜੀ ਅਤੇ ਹੋਰਨਾਂ ਵਾਲੇ ਵੀ ਕਿੱਥੇ ਹਨ ? ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸਾਹਿਬ ਕੋਲ ਸਾਰੇ ਤੱਥ ਅਤੇ ਸਬੂਤ ਮੌਜੂਦ ਹਨ ਦੀ ਹਰ ਸਿੱਖ ਚਿੱਠੀਆਂ ਪਾ ਕੇ ਈ ਮੇਲਾਂ ਕਰਕੇ ਏਹਨਾਂ ਨੂੰ ਪੁੱਛੋ ਕਿ ਭਾਈ ਏਹ ਸਾਰਾ ਕੁੱਝ ਕਿਉਂ ਹੋ ਰਿਹਾ ਹੈ ? ਸਭ ਸੰਗਤਾਂ ਭਾਈ ਬਲਦੇਵ ਸਿੰਘ ਵਡਾਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀਆਂ ਦਾ ਪੁਰਜ਼ੋਰ ਸਾਥ ਦਿਓ ਅਤੇ ਇਹਨਾਂ ਨਰੈਣੂੰ ਮਹੰਤਾਂ ਬਾਦਲਕਿਆਂ ਨੂੰ ਇੱਥੋਂ ਭਜਾਉਣ ਵਿੱਚ ਯੋਗਦਾਨ ਪਾਓ।
 

ਹਰਪ੍ਰੀਤ ਸਿੰਘ ਪੰਮਾ ਅਸਟਰੀਆ

Posted By: GURBHEJ SINGH ANANDPURI

Latest News

Loading…
Loading the web debug toolbar…
Attempt #