Nazrana Times

ਪੰਜਾਬੀ

ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਮਿਲੀ ਆਜ਼ਾਦੀ ਨੂੰ ਸੰਭਾਲਣਾ ਹਰ ਨਾਗਰਿਕ ਦਾ ਫਰਜ਼-ਖੋਜੇਵਾਲ

17 Aug, 2026 10:23 PM

ਕਪੂਰਥਲਾ 17 ਅਗਸਤ ਗੌਰਵ ਮੜੀਆ
ਆਜ਼ਾਦੀ ਦਿਹਾੜਾ ਹਰ ਭਾਰਤੀ ਲਈ ਮਾਣ,ਸਨਮਾਨ ਅਤੇ ਖੁਸ਼ੀ ਦਾ ਉਹ ਪਵਿੱਤਰ ਮੌਕਾ ਹੈ,ਜਦੋਂ ਦੇਸ਼ ਵਾਸੀ ਆਪਣੇ ਮਹਾਨ ਆਜ਼ਾਦੀ ਘੁਲਾਟੀਆਂ,ਸ਼ਹੀਦਾਂ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭਕੁਝ ਕੁਰਬਾਨ ਕਰਨ ਵਾਲੇਸਪੂਤਾਂ ਨੂੰ ਸ਼ਰਧਾ ਨਾਲ ਯਾਦ ਕਰਦੇ ਹਨ।ਇਸੇ ਮੌਕੇ ਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਪਣੇ ਗ੍ਰੀਹ ਪਿੰਡ ਖੋਜੇਵਾਲ ਵਿਖੇ ਭਾਜਪਾ ਆਗੂਆਂ ਦੇ ਨਾਲ ਤਿਰੰਗਾ ਝੰਡਾ ਲਹਿਰਾਉਂਦੇ ਸਮੇ ਕਹੀ।ਖੋਜੇਵਾਲ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਤਿਉਹਾਰ ਮਨਾਉਣ ਦਾ ਦਿਨ ਨਹੀਂ,ਸਗੋਂ ਆਜ਼ਾਦੀ ਦੀ ਕੀਮਤ ਨੂੰ ਸਮਝਣ, ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਅਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਦੁਬਾਰਾ ਯਾਦ ਕਰਨ ਦਾ ਦਿਨ ਹੈ।ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਕਿਸੇ ਇਕ ਵਿਅਕਤੀ ਜਾਂ ਇਕ ਵਰਗ ਦੀ ਦੇਣ ਨਹੀਂ,ਬਲਕਿ ਲੱਖਾਂ ਦੇਸ਼ ਭਗਤਾਂ ਦੀ ਲੰਬੀ ਜੱਦੋ-ਜਹਿੰਦ,ਤਿਆਗ,ਸੰਘਰਸ਼ ਅਤੇ ਕੁਰਬਾਨੀਆਂ ਦਾ ਨਤੀਜਾ ਹੈ।ਅਸੀਂ ਅੱਜ ਆਜ਼ਾਦ ਭਾਰਤ ਚ ਖੁੱਲ੍ਹੀ ਹਵਾ ਚ ਸਾਹ ਲੈਂਦੇ ਹਾਂ।ਇਸ ਲਈ ਹਰ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਆਜਾਦੀ ਦੇ ਇਤਿਹਾਸ ਨੂੰ ਸਿਰਫ ਕਿਤਾਬਾਂ ਤਕ ਸੀਮਤ ਨਾ ਰੱਖੋ,ਸਗੋਂ ਨਵੀਂ ਪੀੜ੍ਹੀ ਨੂੰ ਵੀ ਦੇਸ਼ ਦੇ ਇਤਿਹਾਸ,ਸ਼ਹੀਦਾਂ ਦੀ ਸੋਚ ਅਤੇ ਰਾਸ਼ਟਰੀ ਏਕਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਏ।ਭਾਰਤ ਨੇ ਆਜ਼ਾਦੀ ਤੋਂ ਬਾਅਦ ਕਈ ਖੇਤਰਾਂ ਚ ਵੱਡੀ ਤਰੱਕੀ ਕੀਤੀ ਹੈ।ਵਿਗਿਆਨ,ਤਕਨਾਲੋਜੀ,ਸਿੱਖਿਆ, ਖੇਤੀਬਾੜੀ, ਉਦਯੋਗ,ਵਪਾਰ ਅਤੇ ਰੱਖਿਆ ਸਮੇਤ ਅਨੇਕਾਂ ਖੇਤਰਾਂ ਚ ਦੇਸ਼ ਨੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ।ਅੱਜ ਦੁਨੀਆ ਭਾਰਤ ਵੱਲ ਉਮੀਦ ਅਤੇ ਸਨਮਾਨਦੀ ਨਜ਼ਰ ਨਾਲ ਦੇਖ ਰਹੀ ਹੈ।ਉਨ੍ਹਾਂ ਕਿਹਾ ਕਿ ਇਹ ਉਪਲਬਧੀਆਂ ਸਾਨੂੰ ਮਾਣ ਦਿੰਦੀਆਂ ਹਨ।ਉਨ੍ਹਾਂ ਕਿਹਾ ਕਿ ਦੇਸ਼ ਦੀ ਅਸਲ ਤਰੱਕੀ ਉਸ ਵੇਲੇ ਮੰਨੀ ਜਾਵੇਗੀ,ਜਦੋਂ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੇ ਮੌਕੇ ਮਿਲਣ ਅਤੇ ਲੋਕਾਂ ਚ ਸੁਰੱਖਿਆ,ਭਰੋਸੇ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਵੇ।ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ।ਜੇਕਰ ਨੌਜਵਾਨ ਸਿੱਖਿਆ,ਹੁਨਰ,ਖੇਡਾਂ,ਵਿਗਿਆਨ ਅਤੇ ਸਮਾਜ ਸੇਵਾ ਵੱਲ ਧਿਆਨ ਦੇਣ ਤਾਂ ਭਾਰਤ ਦਾ ਭਵਿੱਖ ਹੋਰ ਵੀ ਉਜਲਾ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਨੀਆ 'ਚ ਰਹਿੰਦਿਆਂ ਵੀ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਹੀਂ ਭੁੱਲਣੀ ਚਾਹੀਦੀ।ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦਾ ਅਰਥ
ਸਿਰਫ ਵਿਦੇਸ਼ੀ ਸ਼ਾਸਨ ਤੋਂ ਮੁਕਤੀ ਨਹੀਂ,ਸਗੋਂ ਆਪਣੇ ਦੇਸ਼,ਸਮਾਜ ਅਤੇ ਭਵਿੱਖ ਪ੍ਰਤੀ ਜ਼ਿੰਮੇਵਾਰ ਹੋਣਾ ਵੀ ਹੈ।ਇਸ ਲਈ ਹਰ ਭਾਰਤੀ ਨੂੰ ਭਾਈਚਾਰਕ ਸਾਂਝ ਅਤੇ ਆਪਸੀ ਸਤਿਕਾਰ ਨੂੰ ਮਜ਼ਬੂਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਤੇ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਦੇਸ਼ ਨੂੰ ਹੋਰ ਮਜ਼ਬੂਤ,ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਲਈ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਵਾਂਗੇ।ਖੋਜੇਵਾਲ ਨੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਦੇਸ਼ ਦੀ ਖੁਸ਼ਹਾਲੀ,ਤਰੱਕੀ,ਏਕਤਾ ਅਤੇ ਅਖੰਡਤਾ ਦੀ ਕਾਮਨਾ ਕੀਤੀ।ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਰਹਿਣਗੀਆਂ ਅਤੇ ਸਾਡਾ ਫਰਜ਼ ਹੈ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਈਮਾਨਦਾਰੀ ਨਾਲ ਆਪਣਾ ਯੋਗਦਾਨ ਪਾਈਏ।ਉਨ੍ਹਾਂਨੇ ਕਿਹਾ ਕਿ ਅਸੀਂ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਦਾ ਪ੍ਰਣ ਕਰਦੇ ਹੋਏ ਸ਼ਹੀਦਾਂ ਦੇ ਇੱਕ ਸਿਹਤਮੰਦ,ਸੁੰਦਰ ਅਤੇ ਇਮਾਨਦਾਰ ਭਾਰਤ ਦੇ ਸੁਪਨੇ ਦਾ ਨਿਰਮਾਣ ਕਰੀਏ ਜੋ ਉਨ੍ਹਾਂ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Posted By: GURBHEJ SINGH ANANDPURI

Latest News