ਗੁਰਦੁਆਰਾ ਚਰਨ ਕੰਵਲ ਲਸਾੜਾ ਵਿਖੇ ਦਸਤਾਰ ਕੈਂਪ ਸ਼ੁਰੂ
ਅੱਪਰਾ, 1 ਜੂਨ (ਤੀਰਥ ਸਿੰਘ ਮੈਂਗੜ੍ਹਾ)-ਗੁਰਦੁਆਰਾ ਚਰਨ ਕੰਵਲ ਸਾਹਿਬ ਲਸਾੜਾ ਵਿਖੇ ਬੀਤੀ 25 ਮਈ ਤੋਂ ਬੱਚਿਆਂ ਦਾ ਦਸਤਾਰ ਤੇ ਦੁਮਾਲਾ ਸਿਖਲਾਈ ਕੈਂਪ ਆਰੰਭਹੈ। ਇਹ ਕੈਂਪ 5 ਜੂਨ ਤੱਕ ਜਾਰੀ ਰਹੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਦਸਤਾਰ ਮੁਕਾਬਲਾ ਵੀ ਕਰਵਾਇਆ ਜਾਵੇਗਾ ਅਤੇ ਬੱਚਿਆਂ ਨੂੰ ਦਿਲਕਸ਼ ਇਨਾਮ ਵੀ ਦਿੱਤੇ ਜਾਣਗੇ।