Nazrana Times

ਪੰਜਾਬੀ

ਪੰਜਾਬ ਚ ਨਵੇਂ ਮੰਤਰੀ ਮੰਡਲ ਦਾ ਐਲਾਨ , ਕੈਪਟਨ ਦੇ ਕਈ ਪੁਰਾਣੇ ਮੰਤਰੀਆਂ ਨੂੰ ਝਟਕਾ

20 Jan, 2025 05:30 AM

ਚੰਡੀਗੜ੍ਹ 25 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਮੰਤਰੀ ਮੰਡਲ ਵਿਚ ਫੇਰਬਦਲ ਹੋ ਸਕਦਾ ਹੈ ਜੋ ਕਿ ਕੱਲ੍ਹ ਸ਼ਾਮ ਮੁੱਖ ਮੰਤਰੀ ਨੇ ਹਾਈ ਕਮਾਂਡ ਦੇ ਨਾਲ ਮੀਟਿੰਗ ਕਰ ਕੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ। ਜਿਸ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਦੇ ਪੰਜ ਮੰਤਰੀਆਂ ਨੂੰ ਹਟਾ ਦਿੱਤਾ ਗਿਆ ਹੈ।ਨਵੇਂ ਮੰਤਰੀ ਮੰਡਲ ਵਿਚ ਬਲਬੀਰ ਸਿੱਧੂ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ ਅਤੇ ਸਾਧੂ ਸਿੰਘ ਧਰਮਸੋਤ ਨੂੰ ਹਟਾ ਦਿੱਤਾ ਗਿਆ ਹੈ।*ਪੰਜਾਬ ਦੇ ਨਵੇਂ ਕੈਬਿਨੇਟ ਮੰਤਰੀਆਂ ਦੀ ਸੂਚੀ**1 ਚਰਨਜੀਤ ਸਿੰਘ ਚੰਨੀ(ਮੁੱਖ ਮੰਤਰੀ ਪੰਜਾਬ)*2 ਸੁਖਜਿੰਦਰ ਸਿੰਘ ਰੰਧਾਵਾ( ਉਪ ਮੁੱਖ ਮੰਤਰੀ )3 ਓ. ਪੀ. ਸੋਨੀ (ਉਪ ਮੁੱਖ ਮੰਤਰੀ ਪੰਜਾਬ)4. ਰਾਜ ਕੁਮਾਰ ਵੇਰਕਾ5 ਸੰਗਤ ਸਿੰਘ ਗਿਲਜੀਆਂ6 ਕੁਲਜੀਤ ਨਾਗਰਾ7 ਗੁਰਕੀਰਤ ਕੋਟਲੀ8 ਪਰਗਟ ਸਿੰਘ9 ਰਾਜਾ ਵੜਿੰਗ10 ਰਾਣਾ ਗੁਰਜੀਤ ਸਿੰਘ 11 ਰਜ਼ੀਆ ਸੁਲਤਾਨਾ12 ਸੁੱਖ ਸਰਕਾਰੀਆ13 ਭਾਰਤ ਭੂਸ਼ਨ ਆਸ਼ੂ14ਬ੍ਰਹਮ ਮਹਿੰਦਰਾ15 ਤ੍ਰਿਪਤ ਬਾਜਵਾ16 ਮਨਪ੍ਰੀਤ ਬਾਦਲ17 ਅਰੁਣਾ ਚੌਧਰੀ18 ਵਿਜੇ ਇੰਦਰ ਸਿੰਗਲਾ ਜੋ ਕਿ ਕੱਲ ਸ਼ਾਮ ਪੰਜ ਵਜੇ ਆਪਣੇ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਜਲੰਧਰ ਦੇ ਵਿਚ ਪਰਗਟ ਸਿੰਘ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਜਿਨ੍ਹਾਂ ਨੂੰ ਖੇਡ ਮੰਤਰੀ ਦੇ ਅਹੁਦੇ ਨਾਲ ਨਿਵਾਜੇ ਜਾਣ ਦੀ ਉਮੀਦ ਹੈ

Latest News