Nazrana Times

ਪੰਜਾਬੀ

ਕਰਾਚੀ ਵਿੱਚ ਹਿੰਦੂ ਭਾਈਚਾਰੇ ਵੱਲੋਂ ਗਰਬਾ ਤੇ ਡਾਂਡੀਆ ਨਾਲ ਨਵਰਾਤਰੀ ਦੇ ਜਸ਼ਨ

14 Oct, 2026 09:15 PM

ਕਰਾਚੀ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਦੇ ਹੋਰਨਾਂ ਹਿੱਸਿਆਂ ਵਾਂਗ ਕਰਾਚੀ ਦਾ ਹਿੰਦੂ ਭਾਈਚਾਰਾ ਵੀ ਨਵਰਾਤਰੀ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਿਹਾ ਹੈ। ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ ਅਤੇ ਸੰਗੀਤ ਦੀਆਂ ਧੁਨਾਂ ’ਤੇ ਗਰਬਾ ਤੇ ਡਾਂਡੀਆ ਨਾਚਾਂ ਨੇ ਸਮਾਗਮਾਂ ਦੀ ਰੌਣਕ ਵਧਾ ਦਿੱਤੀ ਹੈ। ਇਹ ਜਸ਼ਨ 20 ਅਕਤੂਬਰ ਤੱਕ ਜਾਰੀ ਰਹਿਣਗੇ।

ਕਰਾਚੀ ਵਿੱਚ ਨਵਰਾਤਰੀ ਦੇ ਸਮਾਗਮਾਂ ਨੂੰ ਲੈ ਕੇ ਔਰਤਾਂ ਅਤੇ ਕੁੜੀਆਂ ਖ਼ਾਸ ਦਿਲਚਸਪੀ ਦਿਖਾ ਰਹੀਆਂ ਹਨ। ਰਵਾਇਤੀ ਕੱਪੜਿਆਂ ਵਿੱਚ ਸਜੀਆਂ ਭਾਗੀਦਾਰ ਗਰਬਾ ਅਤੇ ਡਾਂਡੀਆ ਵਿੱਚ ਹਿੱਸਾ ਲੈ ਕੇ ਆਪਣੀ ਖ਼ੁਸ਼ੀ ਪ੍ਰਗਟ ਕਰ ਰਹੀਆਂ ਹਨ।

ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਹਰ ਸਾਲ ਨਵਰਾਤਰੀ ਦੀ ਉਡੀਕ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਆਪਣੇ ਧਾਰਮਿਕ ਤਿਉਹਾਰ ਆਜ਼ਾਦੀ ਨਾਲ ਮਨਾਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਖ਼ੁਸ਼ੀ ਦੀ ਗੱਲ ਹੈ।

ਨਵਰਾਤਰੀ ਦੇ ਇਨ੍ਹਾਂ ਸਮਾਗਮਾਂ ਵਿੱਚ ਰਵਾਇਤੀ ਸੱਭਿਆਚਾਰ, ਧਾਰਮਿਕ ਸ਼ਰਧਾ ਅਤੇ ਰੰਗਾਰੰਗ ਸਰਗਰਮੀਆਂ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਭਾਈਚਾਰੇ ਦੇ ਮੈਂਬਰ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।

20 ਅਕਤੂਬਰ ਤੱਕ ਹਰ ਰਾਤ ਗਰਬਾ ਅਤੇ ਡਾਂਡੀਆ ਦੇ ਪ੍ਰੋਗਰਾਮ ਹੋਣਗੇ। ਇਸ ਦੌਰਾਨ ਹਿੰਦੂ ਭਾਈਚਾਰੇ ਦੇ ਮੈਂਬਰ ਆਪਣੀਆਂ ਧਾਰਮਿਕ ਰਵਾਇਤਾਂ ਅਨੁਸਾਰ ਤਿਉਹਾਰ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨਗੇ।

Posted By: Ali Imran Chattha

Latest News