Nazrana Times

ਪੰਜਾਬੀ

ਪਾਰਟੀ ਵਰਕਰਾਂ ਦੀ ਮੰਗ 'ਤੇ ਅਕਾਲੀ ਦਲ ਨੇ ਭਰਤੀ ਦੀ ਮਿਆਦ 3 ਦਿਨ ਵਧਾਈ

25 Feb, 2025 11:53 PM

ਚੰਡੀਗੜ੍ਹ, 25 ਫਰਵਰੀ  ਜੁਗਰਾਜ ਸਿੰਘ ਸਰਹਾਲੀ

ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਭਰਤੀ ਦੀ ਮਿਆਦ 3 ਦਿਨ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਭਰਤੀ ਦੀ ਆਖਰੀ ਤਾਰੀਖ 28 ਫਰਵਰੀ ਸ਼ਾਮ 5 ਵਜੇ ਤੱਕ ਹੋਵੇਗੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਾਰਟੀ ਦੇ ਸਕੱਤਰ, ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਭਰਤੀ ਮੁਹਿੰਮ ਨੂੰ ਲੈ ਕੇ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਭਾਰੀ ਉਤਸ਼ਾਹ ਹੈ। ਪਾਰਟੀ ਵਰਕਰ ਆਪਣੀਆਂ ਭਰਤੀ ਫੀਸਾਂ ਅਤੇ ਸਰਕਲ ਡੈਲੀਗੇਟਾਂ ਦੀਆਂ ਲਿਸਟਾਂ ਜਮਾ ਕਰਵਾ ਰਹੇ ਹਨ।

ਡਾ. ਚੀਮਾ ਨੇ ਇਹ ਵੀ ਦੱਸਿਆ ਕਿ ਪਾਰਟੀ ਵਰਕਰਾਂ ਨੇ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕੋਲ ਭਰਤੀ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਸੀ। ਇਸ ਮੰਗ ਨੂੰ ਮੱਨਦੇ ਹੋਏ ਪਾਰਟੀ ਦੇ ਪਾਰਲੀਮੈਂਟਰੀ ਬੋਰਡ ਨੇ ਇਹ ਫੈਸਲਾ ਲਿਆ।

27 ਫਰਵਰੀ, 2025 ਨੂੰ ਦੁਪਹਿਰ 2 ਵਜੇ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਪਾਰਲੀਮੈਂਟਰੀ ਬੋਰਡ ਦੀ ਇੱਕ ਜਰੂਰੀ ਮੀਟਿੰਗ ਹੋਵੇਗੀ, ਜਿਸ ਵਿੱਚ ਭਰਤੀ ਪ੍ਰਕਿਰਿਆ ਦੀ ਸਮੀਖਿਆ ਕਰਕੇ ਅਗਲੇ ਕਦਮ ਤੇ ਫੈਸਲਾ ਲਿਆ ਜਾਵੇਗਾ।

ਡਾ. ਚੀਮਾ ਨੇ ਪੂਰੀ ਭਰਤੀ ਪ੍ਰਕਿਰਿਆ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਆਗੂਆਂ, ਵਰਕਰਾਂ ਅਤੇ ਅਬਜ਼ਰਵਰਾਂ ਦਾ ਧੰਨਵਾਦ ਕੀਤਾ।


📢 ਕੀ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਹੋ? ਆਪਣੇ ਵਿਚਾਰ ਕਮੈਂਟ ਵਿੱਚ ਦੱਸੋ

Posted By: GURBHEJ SINGH ANANDPURI

Latest News

Loading…
Loading the web debug toolbar…
Attempt #