Nazrana Times

ਪੰਜਾਬੀ

ਖਾਲਸਾਈ ਸ਼ਸ਼ਤਰ ਮਾਰਚ ਸਬੰਧੀ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋਂ ਕਰਤਾਰਪੁਰ ਵਿਖੇ ਕੀਤੀ ਮੀਟਿੰਗ

20 Jan, 2025 05:30 AM

ਕਰਤਾਰਪੁਰ 11 ਜੁਲਾਈ (ਭੁਪਿੰਦਰ ਸਿੰਘ ਮਾਹੀ): ਮੀਰੀ ਪੀਰੀ ਸ਼ਸ਼ਤਰ ਧਾਰਨ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਜਲੰਧਰ ਤੋਂ 16 ਜੁਲਾਈ ਦਿਨ ਸ਼ਨੀਵਾਰ ਦੁਪਹਿਰ 3 ਵਜੇ ਵਿਸ਼ਾਲ ਸ਼ਸ਼ਤਰ ਮਾਰਚ ਸਿੱਖ ਤਾਲਮੇਲ ਕਮੇਟੀ ਜਲੰਧਰ ਵੱਲੋ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ ਆਦਿ ਦੇ ਵਿਸ਼ੇਸ਼ ਸਹਿਯੋਗ ਨਾਲ ਕੱਢਿਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸਿੱਖ ਤਾਲਮੇਲ ਕਮੇਟੀ ਜਲੰਧਰ ਦੇ ਸਿੰਘਾਂ ਵੱਲੋ ਕਰਤਾਰਪੁਰ ਵਿਖੇ ਸਭਾ ਸੁਸਾਇਟੀਆਂ ਨਾਲ ਇਸ ਸ਼ਸ਼ਤਰ ਮਾਰਚ ਵਿੱਚ ਸਹਿਯੋਗ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨਸ. ਤੇਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਹਰਜਿੰਦਰ ਸਿੰਘ ਵਿੱਕੀ ਖਾਲਸਾ, ਪਰਮਿੰਦਰ ਸਿੰਘ ਆਦਿ ਆਏ ਹੋਏ ਸਿੰਘਾਂ ਨੂੰ ਗੁਰਪ੍ਰੀਤ ਸਿੰਘ ਖਾਲਸਾ, ਮਨਜੀਤ ਸਿੰਘ, ਅਮਰਜੀਤ ਸਿੰਘ, ਪਾਲਾ ਸਿੰਘ, ਓਂਕਾਰ ਸਿੰਘ ਸੰਨੀ, ਜਗਜੀਤ ਸਿੰਘ ਗੋਲਡੀ, ਅਗਮਜੋਤ ਸਿੰਘ, ਓਂਕਾਰ ਸਿੰਘ ਵਿਲਖੂ, ਚਰਨਜੀਤ ਸਿੰਘ ਨਾਗੀ ਆਦਿ ਵੱਲੋ ਇਸ ਸ਼ਸ਼ਤਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਨਾਲ ਲੈ ਕੇ ਪਹੁੰਚਣ ਦਾ ਭਰੋਸਾ ਦਿੱਤਾ। ਇਸ ਮੌਕੇ ਸ. ਤਜਿੰਦਰ ਸਿੰਘ ਪ੍ਰਦੇਸੀ ਅਤੇ ਹਰਪਾਲ ਸਿੰਘ ਚੱਢਾ ਨੇ ਕਿਹਾ ਕਿ ਇਹ ਵਿਸ਼ਾਲ ਸ਼ਸ਼ਤਰ ਮਾਰਚ ਗੁਰਦੁਆਰਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ ਤੋਂ ਅਰੰਭ ਹੋ ਕੇ ਵਰਕਸ਼ਾਪ ਚੌਂਕ, ਪਟੇਲ ਚੌਂਕ, ਬਸਤੀ ਅੱਡਾ, ਪੁਲੀ ਅਲੀ ਮੁਹੱਲਾ, ਜਯੋਤੀ ਚੌਂਕ, ਨਕੋਦਰ ਰੋਡ, ਬੀ ਆਰ ਅੰਬੇਡਕਰ ਚੋਂਕ ਤੋਂ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਚੌਂਕ ਵਿਖੇ ਸਮਾਪਤ ਹੋਵੇਗਾ। ਉਹਨਾਂ ਕਿਹਾ ਕਿ ਜੋ ਸੰਗਤਾਂ ਇਸ ਮਾਰਚ ਵਿੱਚ ਪੈਦਲ ਨਹੀਂ ਜਾ ਸਕਦੀਆਂ ਉਹਨਾਂ ਲਈ ਖਾਸ ਤੌਰ ਤੇ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ਸ਼ਤਰ ਮਾਰਚ ਵਿੱਚ ਪਹੁੰਚਣ ਲਈ ਆਪਣੇ ਤੌਰ ਤੇ ਵੀ ਆਪਣੇ ਰਿਸ਼ਤੇਦਾਰਾਂ, ਸਾਕ ਸਬੰਧੀਆਂ ਆਦਿ ਨੂੰ ਅਪੀਲ ਕੀਤੀ ਜਾਵੇ ਤਾਂ ਕਿ ਇਹ ਸ਼ਸ਼ਤਰ ਮਾਰਚ ਯਾਦਗਾਰੀ ਬਣਾਇਆ ਜਾ ਸਕੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #