Nazrana Times

ਪੰਜਾਬੀ

ਬੀਜੇਪੀ 6 ਅਪ੍ਰੈਲ ਨੂੰ ਆਪਣਾ 43 ਵਾਂ ਸਥਾਪਨਾ ਦਿਨ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਵੇਗੀ,ਯਗ ਦੱਤ ਐਰੀ/ਖੋਜੇਵਾਲ

20 Jan, 2025 05:30 AM

ਕਪੂਰਥਲਾ 4 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬੀਜੇਪੀ 6 ਅਪ੍ਰੈਲ ਨੂੰ ਆਪਣਾ 43 ਵਾਂ ਸਥਾਪਨਾ ਦਿਨ ਧੂਮਧਾਮ ਅਤੇ ਉਤਸ਼ਾਹ ਦੇ ਨਾਲ ਮਨਾਵੇਗੀ।ਜਿਲ੍ਹੇ ਵਿੱਚ ਇਸਦੀ ਤਿਆਰੀ ਜੋਰਸ਼ੋਰ ਨਾਲ ਕੀਤੀ ਜਾ ਰਹੀ ਹੈ।ਸਥਾਪਨਾ ਦਿਵਸ ਦੇ ਮੌਕੇ ਤੇ ਪਾਰਟੀ ਦੇ ਕੇਂਦਰੀ ਅਤੇ ਪ੍ਰਦੇਸ਼ ਨਿਰਦੇਸ਼ ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।ਸੋਮਵਾਰ ਨੂੰ ਪਾਰਟੀ ਵਰਕਰਾਂ ਦੀ ਇੱਕ ਬੈਠਕ ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਦੀ ਅਗਵਾਈ ਵਿੱਚ ਹੋਈ।ਬੈਠਕ ਸਬੰਧੀ ਜਾਣਕਾਰੀ ਦਿੰਦੇ ਹੋਏਭਾਜਪਾ ਸੂਬਾ ਕਾਰਜਕਾਰਨੀ ਦੇ ਮੈਂਬਰ ਯਗ ਦੱਤ ਐਰੀ ਤੇ ਉਪਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਦੱਸਿਆ ਕਿ 6 ਅਪ੍ਰੈਲ ਦੀ ਸਵੇਰੇ ਦੇ ਸਮੇਂ ਸਾਰੇ ਪਾਰਟੀ ਵਰਕਰ ਅਤੇ ਸਮਰਥਕ ਆਪਣੇ-ਆਪਣੇ ਘਰਾਂ ਵਿੱਚ ਪਾਰਟੀ ਦਾ ਝੰਡਾ ਲਹਿਰਾਉਣਗੇ ਉਸਦੇ ਬਾਅਦ ਮੰਦਿਰ ਧਰਮ ਸਭਾ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।ਉਪਰੋਕਤ ਆਗੂਆਂ ਨੇ ਦੱਸਿਆ ਕਿ ਸਥਾਪਨਾ ਦਿਵਸ ਤੋਂ ਬਾਬਾ ਸਾਹਿਬ ਅੰਬੇਡਕਰ ਦੀ ਜੈਅੰਤੀ ਤੱਕ ਸੇਵਾ ਸਪਥਾਹ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਪਰੋਕਤ ਆਗੂਆਂ ਨੇ ਕਿਹਾ ਕਿ ਬੀਜੇਪੀ ਆਪਣੇ ਸਥਾਪਨਾ ਦੇ 43 ਸਾਲਾਂ ਵਿੱਚ ਅਨੇਕ ਉਤਾਰ ਚੜਾਵ ਵੇਖਦੇ ਹੋਏ ਪਾਰਟੀ ਆਪਣੇ ਵਿਚਾਰਾਂ ਅਤੇ ਸਿੱਧਾਂਤਾਂ ਤੇ ਅਟੱਲ ਰਹਿਕੇ ਵਿਸ਼ਵ ਦੀ ਨੰਬਰ ਪਾਰਟੀ ਬਣਕੇ ਆਮਜਨ ਦੇ ਵਿਚਕਾਰ ਖਰਾ ਉਤਰੀ ਹੈ।ਉਨ੍ਹਾਂਨੇ ਕਿਹਾ ਕਿ ਸਾਡੇ ਗੌਰਵਸ਼ਾਲੀ ਇਤਹਾਸ ਦੇ ਬਾਰੇ ਵਿੱਚ ਆਮਜਨ ਦੇ ਨਾਲ ਹੀ ਨੌਜਵਾਨ ਵਰਗ ਨੂੰ ਜਾਣਕਾਰੀ ਮਿਲੇ ਇਸਦੇ ਲਈ ਸਾਨੂੰ ਉਤਸ਼ਾਹ ਦੇ ਨਾਲ ਸਥਾਪਨਾ ਦਿਵਸ ਮਨਾਉਣਾ ਚਾਹੀਦਾ ਹੈ।ਇਸਦੇ ਲਈ 6 ਅਪ੍ਰੈਲ ਨੂੰ ਡਾਕਟਰ ਭੀਮਰਾਵ ਅੰਬੇਡਕਰ ਸਾਹਿਬ ਦੀ ਜਯੰਤੀ ਤੱਕ ਸੇਵਾ ਸਪਥਾਹ ਦੇ ਰੂਪ ਵਿੱਚ ਮਨਾਓ।ਯਗ ਦੱਤ ਐਰੀ ਨੇ ਦੱਸਿਆ ਕਿ ਸੋਮਵਾਰ ਨੂੰ ਆਯੋਜਿਤ ਬੈਠਕ ਵਿੱਚ 6 ਅਪ੍ਰੈਲ ਨੂੰ ਘਰਾਂ ਤੇ ਭਾਜਪਾ ਦੇ ਪਾਰਟੀ ਦਾ ਝੰਡਾ ਲਹਿਰਾ, ਮੰਡਲ ਦੇ ਸ਼ਕਤੀ ਕੇਂਦਰ ਤੇ ਬੈਠਕ ਅਤੇ 10 ਵਜੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਲਾਇਵ ਸੰਬੋਧਨ ਸੁਣਨ ਦਾ ਪ੍ਰੋਗਰਾਮ ਆਯੋਜਿਤ ਹੋਵੇਗਾ।ਇਸ ਬੈਠਕ ਵਿੱਚ ਭਾਜਪਾ ਦੇ ਜ਼ਿਲ੍ਹਾ ਉਪਪ੍ਰਧਾਨ ਪਵਨ ਧੀਰ,ਜ਼ਿਲ੍ਹਾ ਉਪਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ, ਜ਼ਿਲ੍ਹਾ ਸਕੱਤਰ ਰਿੰਪੀ ਸ਼ਰਮਾ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਧੰਜਲ,ਸਾਬਕਾ ਮੰਡਲ ਪ੍ਰਧਾਨ ਧਰਮਪਾਲ ਮਹਾਜਨ,ਭਾਜਪਾ ਦੇ ਸੀਨੀਅਰ ਆਗੂ ਜਗਦੀਸ਼ ਸ਼ਰਮਾ,ਜ਼ਿਲ੍ਹਾ ਉਪਪ੍ਰਧਾਨ ਅਸ਼ੋਕ ਮਾਹਲਾ,ਭਾਜਪਾ ਯੁਵਾ ਮੋਰਚਾ ਦੇ ਆਗੂ ਕੁਮਾਰ ਗੌਰਵ ਮਹਾਜਨ, ਸੰਨੀ ਬੈਂਸ ਆਦਿ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #