Nazrana Times

ਪੰਜਾਬੀ

ਠੇਕੇਦਾਰਾਂ ਵੱਲੋਂ ਕੰਮ ਛੱਡੇ ਗਏ ਅਧੂਰੇ ਨਹੀਂ ਹੋਏ ਸਹੀ ਕੰਮ:- ਮੁਹੱਲਾ ਨਿਵਾਸੀ

20 Jan, 2025 05:30 AM

ਭੋਗਪੁਰ 27 ਦਸੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਇਲਾਕੇ ਵਿਚ ਗਲੀਆਂ ਸੜਕਾਂ ਦੇ ਚੱਲ ਰਹੇ ਕੰਮ ਠੇਕੇਦਾਰ ਵਲੋਂ ਅਧੂਰੇ ਛੱਡੇ ਗਏ ਹਨ,ਅਤੇ ਜਿਹੜੇ ਕੰਮ ਪੂਰੇ ਕੀਤੇ ਗਏ ਹਨ,ਉਹ ਵੀ ਘਟੀਆਂ ਮਟੀਰੀਅਲ ਦੇ ਕਾਰਨ ਖਰਾਬ ਹੋ ਰਹੇ ਹਨ, ਭੋਗਪੁਰ ਦੇ 9 ਨੰਬਰ ਵਾਰਡ ਗੁਰੂ ਰਾਮ ਦਾਸ ਨਗਰ, ਅਤੇ ਪਿੰਡ ਲੜੋਈ ਦੀ ਲਿੰਕ ਸ਼ੜਕ ਜੋ ਕਿ ਇੱਕ ਮਹੀਨਾ ਪਹਿਲਾਂ ਠੇਕੇਦਾਰਾਂ ਵੱਲੋਂ ਬਣਾਈ ਗਈ ਸੀ, ਅਤੇ ਭੋਗਪੁਰ ਦੇ ਵਾਰਡ ਨੰਬਰ 9 ਦੀ ਗਲੀ ਅਤੇ ਨਾਲੀਆਂ ਜੋ ਕਿ ਠੇਕੇਦਾਰਾਂ ਵੱਲੋਂ ਕੁਜ ਦੇਰ ਪਹਿਲੇ ਹੀ ਬਣਾਈਆਂ ਗਈਆਂ ਸਨ ਦੇ ਸੰਬੰਧ ਵਿੱਚ ਪਿੰਡ ਲੜੋਈ ਦੇ ਮੋਤੀ ਰਾਮ, ਸੰਜੀਵ ਕੁਮਾਰ, ਮਲਕੀਤ ਸਿੰਘ,ਜਸਵੀਰ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕੇ ਠੇਕੇਦਾਰਾਂ ਵੱਲੋਂ ਕੰਮ ਅਧੂਰੇ ਛੱਡੇ ਜਾ ਰਹੇ ਹਨ ਅਤੇ ਕੀਤੇ ਹੋਏ ਕੰਮਾਂ ਨੂੰ ਵੀ ਘਟੀਆ ਮਟੀਰੀਅਲ ਲਗਣ ਕਰਕੇ ਸ਼ੜਕਾਂ ਮਹੀਨੇ ਬਾਅਦ ਹੀ ਟੁੱਟ ਰਹੀਆਂ ਹਨਲੋਕਾਂ ਦੀ ਮੰਗ ਹੈ ਕਿ ਠੇਕੇਦਾਰਾਂ ਵੱਲੋਂ ਕੀਤੇ ਗਏ ਕੰਮਾਂ ਦੀ ਜਾਂਚ ਕੀਤੀ ਜਾਵੇ, ਜਦ ਇਸ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।

Posted By: GURBHEJ SINGH ANANDPURI

Latest News