Nazrana Times

ਪੰਜਾਬੀ

ਮਿਲਿਆ ਜ਼ਿੰਦਾ ਹੈਂਡ ਗਰਨੇਡ ਨਕਾਰਾ ਕਰਨ ਵੇਲੇ ਹੋਇਆ ਧਮਾਕਾ

20 Jan, 2025 05:30 AM

(ਨਜ਼ਰਾਨਾ ਨਿਊਜ਼ ਨੈੱਟਵਰਕ) ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ ‘ਚ ਸ਼ਾਮਲ ਰਣਜੀਤ ਐਵੀਨਿਊ ‘ਚ ਸ਼ੁੱਕਰਵਾਰ ਸਵੇਰੇ ਇਕ ਹੈਂਡ ਗਰਨੇਡ ਬਰਾਮਦ ਹੋਇਆ ।ਮੌਕੇ ‘ਤੇ ਪੁੱਜੇ ਬੰਬ ਰੋਕੂ ਦਸਤੇ ਵੱਲੋਂ ਹੈਂਡ ਗਰਨੇਡ ਨੂੰ ਜਾਂਚ ਤੋਂ ਬਾਅਦ ਨਕਾਰਾ ਕਰਨ ਵੇਲੇ ਜ਼ੋਰਦਾਰ ਧਮਾਕਾ ਹੋਇਆ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਇਸ ਦੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਦੱਸ ਦੇਈਏ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਧੇਰੇ ਸਾਵਧਾਨੀ ਵਰਤ ਰਹੀ ਹੈ। ਏਥੇ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਇਲਾਕੇ ਵਿੱਚ ਵਿੱਚ ਪ੍ਰੋਗਰਾਮ ਵੀ ਸੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਪਾਕਿਸਤਾਨ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ ਪਿੰਡ ਡਾਲੇਕੇ ‘ਚ Tiffin Bomb ਬਰਾਮਦ ਕੀਤਾ ਸੀ। ਇਹ ਬੰਬ ਸਰਹੱਦ ਪਾਰੋਂ Drone ਰਾਹੀਂ ਸੁੱਟਿਆ ਗਿਆ ਸੀ। ਬੰਬ ਮਿਲਣ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। DGP Dinkar Gupta ਨੇ ਦੱਸਿਆ ਸੀ ਕਿ ਇਸ ‘ਚ ਦੋ ਕਿੱਲੋ RDX ਸੀ ਤੇ ਇਸ ‘ਚ ਸਵਿੱਚ ਮੈਕੇਨਿਜ਼ਮ ਵਾਲਾ ਟਾਈਮ ਬੰਬ ਸੀ। ਇਸ ‘ਚ ਸਪ੍ਰਿੰਗ ਮੇਕੇਨਿਜ਼ਮ, ਮੈਗਨੈਟਿਕ ਤੇ 3 ਡੈਟੋਨੇਟਰ ਵੀ ਮਿਲੇ ਸਨ। ਸੰਭਾਵਨਾ ਪ੍ਰਗਟਾਈ ਗਈ ਸੀ ਕਿ ਪਾਕਿਸਤਾਨ ‘ਚ ਬੈਠੇ ਅੱਤਵਾਦੀ ਸੰਗਠਨ ਕਿਸੇ ਵੱਡੇ ਅੱਤਵਾਦੀ ਦਹਿਸ਼ਤ ਨੂੰ ਅੰਜ਼ਾਮ ਦੇਣ ਦੀ ਫਿਰਾਕ ‘ਚ ਹਨ। ਅੰਮ੍ਰਿਤਸਰ ‘ਚ ਅੱਜ ਮਿਲਿਆ ਹੈਂਡ ਗਰਨੇਡ ਵੀ ਅੱਤਵਾਦੀ ਸਾਜ਼ਿਸ਼ ਹੋ ਸਕਦਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #