Nazrana Times

ਪੰਜਾਬੀ

ਕੰਦੋਲਾ ਸਕੂਲ ਦੀ ਵਾਲੀਬਾਲ ਟੀਮ ਜ਼ਿਲ੍ਹਾ ਟੂਰਨਾਮੈਂਟ ਵਿਚ ਉਪ ਜੇਤੂ ਰਹੀ

20 Jan, 2025 05:30 AM

ਆਦਮਪੁਰ 28 ਸਤੰਬਰ ( ਤਰਨਜੋਤ ਸਿੰਘ ) ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਦੋਲਾ ਦੀ ਵਾਲੀਬਾਲ ਟੀਮ ਉਪ ਜੇਤੂ ਰਹੀ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟੀਮ ਦੇ ਕੋਚ ਗੁਰਚਰਨ ਸਿੰਘ ਨੇ ਦੱਸਿਆ ਕਿ ਕੰਦੋਲਾ ਸਕੂਲ ਦੀ ਟੀਮ ਪਹਿਲਾਂ ਜੋਨ ਪੱਧਰੀ ਟੂਰਨਾਮੈਂਟ ਵਿਚ ਜੇਤੂ ਰਹੀ ਅਤੇ ਹੁਣ ਜ਼ਿਲ੍ਹਾ ਪੱਧਰ ਦੇ ਟੂਰਨਾਮੈਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਪ ਜੇਤੂ ਬਣੀ ਹੈ । ਟੀਮ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਕੋਚ ਗੁਰਚਰਨ ਸਿੰਘ ਤੇ ਸਮੁੱਚੀ ਟੀਮ ਨੂੰ ਜਿਲਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਰਾਮ ਆਸਰਾ, ਪ੍ਰਿੰਸੀਪਲ ਕੰਦੋਲਾ ਸਕੂਲ ਮੈਡਮ ਸਤਿੰਦਰ ਕੌਰ, ਹੈਡਮਾਸਟਰ ਹਰਵਿੰਦਰ ਸਿੰਘ, ਲੈਕਚਰਾਰ ਗੁਰਿੰਦਰ ਸਿੰਘ ਕਡਿਆਣਾ, ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਖੇਡ ਸਕੱਤਰ ਹਰਿੰਦਰ ਸਿੰਘ , ਡੀਐਮ ਇਕਬਾਲ ਸਿੰਘ ਰੰਧਾਵਾ, ਪ੍ਰਿੰਸੀਪਲ ਰਾਜ ਰਾਣੀ, ਪ੍ਰਿੰਸੀਪਲ ਰਾਜੀਵ ਚਾਵਲਾ, ਲੈਕਚਰਾਰ ਕੁਲਵੀਰ ਸਿੰਘ ਮਸਾਣੀਆਂ, ਸੁਰਿੰਦਰ ਸਿੰਘ ਬੱਬਰ ਨੇ ਵਧਾਈ ਦਿੱਤੀ।

Latest News