ਗੁਰਦੁਆਰਾ ਟਿੱਬਾ ਸਾਹਿਬ ਵਿਖੇ ਖੂਨ ਦਾਨ ਕੈੰਪ 17 ਅਗਸਤ ਨੂੰ
ਆਦਮਪੁਰ ਦੋਆਬਾ (ਨਜ਼ਰਾਨਾ ਨਿਊਜ਼ ਨੈੱਟਵਰਕ) ਭਾਈ ਸੁਖਜੀਤ ਸਿੰਘ ਜੀ ਨੇ ਦੱਸਿਆ ਕਿ ਸ:ਅਮਨਜੋਤ ਸਿੰਘ ਜੀ ਢੱਲ ਅਤੇ ਕਮਲ ਬਲੱਡ ਬੈਕ ਦੇ ਮਾਲਿਕ ਬਹੁਤ ਹੀ ਨੇਕ ਰੂਹ ਸ਼੍ਰੀ ਵਿਕਾਸ ਕਪੂਰ ਜੀ ਦੇ ਭਰਪੂਰ ਯਤਨਾਂ ਸਦਕਾ ਥੈਲੇਸੀਮੀਆ ਨਾਮ ਦੀ ਭਿਆਨਕ ਨਾਲ ਜੂਝ ਰਹੇ ਬੱਚਿਆਂ ਦੀ ਜਿੰਦਗੀ ਵਿੱਚ ਕੁੱਝ ਹੋਰ ਖੁਸ਼ੀਆਂ ਦੇ ਖੂਬਸੂਰਤ ਪਲ ਭਰਨ ਦੇ ਮੰਤਵ ਨਾਲ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾ ਵੱਲੋਂ ਇਲਾਕੇ ਦੀਆਂ ਸਮੁੱਚੀਆਂ ਸੇਵਾ ਸੁਸਾਇਟੀਆਂ ਦੇ ਪੂਰਨ ਸਹਿਯੋਗ ਨਾਲ ਮਿਤੀ 17 ਅਗਸਤ ਨੂੰ ਬੇਅੰਤ ਬੇਅੰਤ ਸਤਿਕਾਰਯੋਗ ਸੰਤ ਮਹਾਪੁਰਸ਼, ਸੰਤ ਬਾਬਾ ਨਿਧਾਨ ਸਿੰਘ ਜੀ ਮਹਾਰਾਜ ਜੀਆਂ ਦੀ 75ਵੀ ਬਰਸੀ ਦੇ ਸਬੰਧ ਵਿੱਚ ਗੁ:ਟਿੱਬਾ ਸਾਹਿਬ ਜੀ ਸਪਰੋੜ (ਥੇਹ ਵਿੱਖੇ) ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਪਿਆਰ ਭਰੇ ਆਸ਼ੀਰਵਾਦ ਸਦਕਾ ਅਤੇ ਉਹਨਾਂ ਬੇਅੰਤ ਮਹਾਪੁਰਖਾ ਦੀ ਯੋਗ ਅਗਵਾਈ ਵਿੱਚ ਵਿਸ਼ੇਸ਼ ਖੂਨ ਦਾਨ ਕੈਪ ਥੈਲੇਸੀਮੀਆ ਬੱਚਿਆਂ ਲਈ ਲਗਵਾਇਆ ਜਾਂ ਰਿਹਾ ਹੈ ਅਸੀਂ ਆਪ ਸਾਰੇ ਹੀ ਸਤਿਕਾਰਯੋਗ ਰੱਬ ਵਰਗੇ ਡੋਨਰ ਵੀਰਾਂ ਭੈਣਾਂ ਨੂੰ ਇਸ ਖੂਨ ਦਾਨ ਕੈਪ ਵਿੱਚ ਵੱਧ ਤੋਂ ਵੱਧ ਆਪਣਾਂ ਵੱਡਮੁੱਲਾ ਬਲੱਡ ਦਾਨ ਕਰਨ ਲਈ ਪੁਰਜੋਰ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਜੀ ਆਪ ਜੀ ਵੱਲੋਂ ਕੀਤਾ ਗਿਆ ਖੂਨ ਦਾਨ ਇਹਨਾਂ ਕੁਦਰਤੀ ਤੌਰ ਤੇ ਥੈਲੇਸੀਮੀਆ ਨਾਮ ਦੀ ਭਿਆਨਕ ਬਿਮਾਰੀ ਨਾਲ ਸ਼ਿਕਾਰ ਹੋਏ ਮਾਸੂਮ ਬੱਚਿਆਂ ਦੀ ਜਿੰਦਗੀ ਵਿੱਚ ਕੁਝ ਹੋਰ ਪਲ ਖੁਸ਼ੀਆਂ ਦੇ ਭਰ ਸਕਦਾ ਹੈ ਸੋ ਆਓ ਆਪਾਂ ਸਾਰੇ ਰਲਮਿਲ ਕਿ ਇਸ ਖੂਨ ਦਾਨ ਕੈਪ ਵਿੱਚ ਵੱਧ ਤੋਂ ਵੱਧ ਖੂਨ ਦਾਨ ਕਰੀਏ ।
Posted By: GURBHEJ SINGH ANANDPURI