Nazrana Times

ਪੰਜਾਬੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਵੱਲੋਂ ਕਤਨੀ ਗੇਟ ਵਿਖੇ ਕੀਤਾ ਗਿਆ ਸਮਾਗਮ

20 Jan, 2025 05:30 AM

ਕਰਤਾਰਪੁਰ 29 ਦਸੰਬਰ (ਭੁਪਿੰਦਰ ਸਿੰਘ ਮਾਹੀ): ਸਰਬੰਸਦਾਨੀ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਵੱਲੋਂ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਤੋਂ ਸਵੇਰੇ 5 ਵਜੇ ਦੂਸਰੀ ਪ੍ਰਭਾਤ ਫੇਰੀ ਅਰੰਭ ਕੀਤੀ ਗਈ। ਜੋ ਕਿ ਵੱਖ ਵੱਖ ਗਲੀਆਂ, ਮੁਹੱਲਿਆਂ ਤੇ ਬਜਾਰਾਂ ਵਿੱਚ ਗੁਰੂ ਜੱਸ ਗਾਉਂਦਿਆਂ ਕਤਨੀ ਗੇਟ ਵਿਖੇ ਸੰਗਤਾਂ ਵੱਲੋਂ ਰੱਖੇ ਗਏ ਸਮਾਗਮ ਵਿੱਚ ਪਹੁੰਚੀ। ਜਿੱਥੇ ਮੁਹੱਲਾ ਕਤਨੀ ਗੇਟ ਦੀਆਂ ਸੰਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਗਿਆ ਤੇ ਪ੍ਰਭਾਤ ਫੇਰੀ ਦੇ ਸ਼ਬਦੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸਮਾਗਮ ਰੱਖਣ ਵਾਲੇ ਸ਼ਰਧਾਲੂਆਂ ਨੂੰ ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਗ੍ਰਹਿ ਵਾਸੀਆਂ ਵੱਲੋਂ ਸੰਗਤਾਂ ਨੂੰ ਚਾਹ/ ਦੁੱਧ ਦਾ ਲੰਗਰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਛਕਾਇਆ ਗਿਆ। ਇਸ ਪ੍ਰਭਾਤ ਫੇਰੀ ਦੀ ਸਮਾਪਤੀ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਤਜਿੰਦਰ ਸਿੰਘ ਖਾਲਸਾ ਪ੍ਰਧਾਨ, ਗੁਰਪ੍ਰੀਤ ਸਿੰਘ ਖਾਲਸਾ, ਗੁਰਦਿੱਤ ਸਿੰਘ, ਭਾਈ ਦਰਸ਼ਨ ਸਿੰਘ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਜਗੀਰ ਸਿੰਘ, ਮੋਹਿਤ ਸ਼ਰਮਾ, ਸੁਖਦੇਵ ਸਿੰਘ, ਚਰਨਜੀਤ ਸਿੰਘ ਨਾਗੀ, ਮੱਖਣ ਸਿੰਘ, ਪੁਸ਼ਪਿੰਦਰ ਸਿੰਘ, ਰਣਦੀਪ ਸਿੰਘ, ਪ੍ਰਿਤਪਾਲ ਸਿੰਘ ਛਾਬੜਾ, ਸੁਰਿੰਦਰ ਸਿੰਘ , ਤਨਵੀਰ ਸਿੰਘ, ਗੁਰਵੀਰ ਸਿੰਘ, ਕੌਂਸਲਰ ਮਨਜਿੰਦਰ ਕੌਰ, ਬੀਬੀ ਸ਼ਰਨਜੀਤ ਕੌਰ, ਜਤਿੰਦਰ ਕੌਰ, ਪ੍ਰਵੀਨ ਕੌਰ, ਸ਼ਰਨ ਕੌਰ, ਕੁਲਵੰਤ ਕੌਰ, ਹਰਸ਼ਦੀਪ ਕੌਰ, ਮਨਦੀਪ ਕੌਰ, ਅੰਤਰਪ੍ਰੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜਿਰੀ ਭਰੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #