Nazrana Times

ਪੰਜਾਬੀ

ਕਾਲੇ ਕਾਨੂੰਨ ਰੱਦ ਹੋਣੇ ਕਿਸਾਨਾਂ ਦੀ ਇਤਿਹਾਸਕ ਜਿੱਤ:ਪਰਧਾਨ ਜਸਵਿੰਦਰ,ਕੋਮਲ ਆਲਮਵਾਲਾ

20 Jan, 2025 05:30 AM

ਬਾਘਾਪੁਰਾਣਾ 12 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੂਨੀਅਨ (ਕਾਦੀਆਂ ) ਇਕਾਈ ਆਲਮਵਾਲਾ ਕਲਾਂ ਦੀ ਮੀਟਿੰਗ ਇਕਾਈ ਪ੍ਰਧਾਨ ਜਸਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜੱਥੇਬੰਦੀ ਦੇ ਇਕਾਈ ਸਰਪ੍ਰਸਤ ਚਮਕੌਰ ਸਿੰਘ, ਬਲਾਕ ਸਕੱਤਰ ਲਖਵੀਰ ਸਿੰਘ ਕੋਮਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਬਰਾਂ ਨੇ ਭਾਗ ਲਿਆ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨੀ ਸ਼ੰਘਰਸ ਦੀ ਹੋਈ ਵੱਡੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੱਥੇਬੰਦੀ ਦੀ ਅਗਲੀ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਸਰਪ੍ਰਸਤ ਚਮਕੌਰ ਸਿੰਘ ਅਤੇ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਹੋਣੇ ਕਿਸਾਨ ਮੋਰਚੇ ਦੀ ਇਤਹਾਸਕ ਜਿੱਤ ਹੈ ਅਤੇ ਇਹ ਵਿੱਚ ਹਰ ਵਰਗ ਦੇ ਲੋਕਾਂ ਵੱਲੋ ਮਿਲੇ ਸਹਿਯੋਗ ਦਾ ਵੱਡਾ ਯੋਗਦਾਨ ਹੈ। ਉਹਨਾਂ ਜੱਥੇਬੰਦੀ ਦੀਆਂ ਪ੍ਰਪਾਤੀਆ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕਾ ਲਈ ਜੱਥੇਬੰਦ ਹੋਣਾ ਸਮੇਂ ਦੀ ਲੋੜ ਹੈ। ਇਸ ਮੌਕੇ ਜੱਥੇਦਾਰ ਕਰਨੈਲ ਸਿੰਘ, ਸਕੱਤਰ ਦਲਜੀਤ ਸਿੰਘ ਨੇ ਜੱਥੇਬੰਦੀ ਨੂੰ ਹੋਰ ਮਜਬੂਤ ਬਨਾਉਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੌਕੇ ਜੱਥੇਬੰਦੀ ਦੇ ਮੈਬਰਾਂ ਨੂੰ ਜੱਥੇਬੰਦੀ ਦੇ ਆਈ ਕਾਰਡ ਵੀ ਜਾਰੀ ਕੀਤੇ ਅਤੇ ਕਿਸਾਨ ਸ਼ੰਘਰਸ ਦੀ ਜਿੱਤ ਤੇ ਮਠਿਆਈ ਵੰਡੀਂ ਗਈ। ਇਸ ਸਮੇਂ ਜਗਜੀਤ ਸਿੰਘ, ਇਕਬਾਲ ਸਿੰਘ,ਡਾਕਟਰ ਦਰਸ਼ਨ ਖਾਨ, ਕਰਨੈਲ ਸਿੰਘ, ਗੁਰਪ੍ਰੀਤ ਸਿੰਘ, ਮੰਗਤ ਸਿੰਘ, ਗੁਰਿੰਦਰਪਾਲ ਸਿੰਘ, ਛੱਤਾ ਬਰਾੜ, ਪ੍ਰਗਟ ਸਿੰਘ, ਸੁੱਖਾ ਬਰਾੜ, ਪਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਸੇਵਕ ਸਿੰਘ, ਮਨਜੀਤ ਸਿੰਘ,ਪ੍ਰਿਤਪਾਲ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #