Nazrana Times

ਪੰਜਾਬੀ

ਹਲਕਾ ਇੰਚਾਰਜ ਭੱਟੀ ਦੀ ਅਗਵਾਈ ਹੇਠ ਆਪ ਦੀ ਮੀਟਿੰਗ ਹੋਈ

20 Jan, 2025 05:30 AM

ਭੋਗਪੁਰ 4 ਜੁਲਾਈ ( ਸੁਖਵਿੰਦਰ ਜੰਡੀਰ ) ਆਮ ਆਦਮੀ ਪਾਰਟੀ ਦੀ ਖਾਸ ਮੀਟਿੰਗ ਆਪ ਦੇ ਦਫ਼ਤਰ ਭੋਗਪੁਰ ਵਿਖੇ ਹਲਕਾ ਆਦਮਪੁਰ ਦੇ ਇੰਚਾਰਜ ਜੀਤ ਲਾਲ ਭੱਟੀ ਦੀ ਅਗਵਾਈ ਹੇਠ ਹੋਈ, ਕਾਫੀ ਮੂਦਿਆਂ ਤੇ ਤੇ ਗੱਲਬਾਤ ਕੀਤੀ ਗਈ, ਜੀਤ ਲਾਲ ਭੱਟੀ ਵੱਲੋਂ ਆਪ ਵਰਕਰਾਂ ਨੂੰ ਸੇਵਾਵਾਂ ਸਬੰਧੀ ਸੂਚਿਤ ਕੀਤਾ ਗਿਆ,ਭੱਟੀ ਵੱਲੋਂ ਪਹਿਲਾਂ ਤੋ ਹੀ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਪੱਜਾਬ, ਅਤੇ ਸਕੱਤਰ ਸਿੰਘ ਚੱਕ ਸਕੋਰ ਸੀਨੀਅਰ ਆਗੂ ਆਪ ਨੂੰ ਵੰਡ ਕੇ ਜ਼ਿੰਮੇਂਵਾਰੀਆਂ ਸੌਂਪੀਆਂ ਹੋਈਆਂ ਹਨ ਅਤੇ ਦੋਨੋ ਹਲਕੇ ਵਿਚ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਸੇਵਾਵਾਂ ਨਿਭਾ ਰਹੇ ਹਨ, ਇਸ ਮੌਕੇ ਤੇ ਭੋਗਪੁਰ ਵਿੱਚ 10 ਸਾਲ ਤੋਂ ਬਣਿਆ ਹੋਇਆ ਬੱਸ ਅੱਡਾ ਜੋ ਕਿ ਪ੍ਰਸ਼ਾਸਨ ਵੱਲੋਂ ਚਾਲੂ ਨਹੀਂ ਕੀਤਾ ਗਿਆ ਉਸ ਸਬੰਧੀ ਵੀ ਗੱਲਬਾਤ ਕੀਤੀ ਗਈ ਭੱਟੀ ਨੇ ਕਿਹਾ ਕਿ ਸਵੀਟ ਬ੍ਰੇਕਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਅਤੇ ਹੋਰ ਵੀ ਇਲਾਕੇ ਦੇ ਅਧੂਰੇ ਕੰਮਾਂ ਨੂੰ ਜਲਦ ਪੁਰਾ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਸਕੱਤਰ ਸਿੰਘ ਚੱਕ ਸਕੋਰ ਸੀਨੀਅਰ ਆਗੂ ਆਪ, ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸੈਕਟਰੀ ਪੰਜਾਬ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਦੇਵਮਨੀ ਚੇਂਜਰ ਸਰਕਲ ਪ੍ਰਧਾਨ,ਬਰਕਤ ਰਾਮ ਬਲਾਕ ਪ੍ਰਧਾਨ, ਸਤਨਾਮ ਸਿੰਘ ਮਨਕੋਟੀਆ ਸੀਨੀਅਰ ਆਗੂ ਆਪ, ਵਿਜੇ ਕੁਮਾਰ ਭੱਟੀ ਪੀਏ ਸਾਬ ਆਦਿ ਹਾਜ਼ਰ ਸਨ

Latest News