Nazrana Times

ਪੰਜਾਬੀ

ਲੋਕਾਂ ਦਾ ਮੁੱਖ ਮੰਤਰੀ ਲੋਕਾਂ ‘ਚ : ਬਠਿੰਡਾ ਦੌਰੇ ‘ਤੇ ਆਏ ਚੰਨੀ ਦਾ ਇੱਕ ਵਾਰ ਫਿਰ ਦਿੱਸਿਆ ਅਨੋਖਾ ਅੰਦਾਜ਼, ਵੇਖੋ ਤਸਵੀਰਾਂ ‘ਚ

20 Jan, 2025 05:30 AM

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਅਨੋਖੇ ਅੰਦਾਜ਼ ਲਈ ਸੁਰਖੀਆਂ ‘ਚ ਰਹੇ ਹਨ। ਇਕ ਵਾਰ ਫਿਰ ਉਨ੍ਹਾਂ ਦਾ ਆਮ ਬੰਦੇ ਵਾਲਾ ਅੰਦਾਜ਼ ਸਾਹਮਣੇ ਆਇਆ।ਅੱਜ ਬਠਿੰਡਾ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਣ ਲਈ ਚਰਨਜੀਤ ਸਿੰਘ ਚੰਨੀ ਬਠਿੰਡਾ ਜ਼ਿਲ੍ਹੇ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਨਾ ਤਾਂ ਗੱਡੀਆਂ ਦਾ ਵੱਡਾ ਕਾਫਲਾ ਸੀ ਅਤੇ ਨਾ ਹੀ ਉਹ ਕਿਸਾਨਾਂ ਦੇ ਵਿਚ ਜਾਣ ਤੋਂ ਝਿਜਕੇ।ਤਸਵੀਰ ਵਿਚ ਵਿਖਾਈ ਦੇ ਰਿਹਾ ਹੈ ਕਿ ਕੁਝ ਹੀ ਗੱਡੀਆਂ ਦੇ ਕਾਫਲੇ ਨਾਲ ਆਏ ਮੁੱਖ ਮੰਤਰੀ ਜੀ ਕਿਸਾਨਾਂ ਨਾਲ ਖੁੱਲ੍ਹ ਕੇ ਮਿਲੇ। ਆਮ ਲੋਕਾਂ ਨਾਲ ਬੈਠ ਕੇ ਰੋਟੀ ਖਾਧੀ। ਉਨ੍ਹਾਂ ਦੇ ਇਸ ਵਤੀਰੇ ਤੋਂ ਲੋਕ ਬਹੁਤ ਖੁਸ਼ ਹੋਏ। ਉਹ ਆਮ ਲੋਕਾਂ ਵਾਂਗ ਅਚਾਰ ਨਾਲ ਰੋਟੀ ਖਾਂਦੇ ਸਾਫ ਦਿਖਾਈ ਦੇ ਰਹੇ ਹਨ।ਉਨ੍ਹਾਂ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮੰਡੀ ਕਲਾਂ ਦੇ ਖੇਤੀ ਕਾਮੇ ਸੁਖਪਾਲ ਸਿੰਘ (ਉਮਰ 30 ਸਾਲ) ਦੇ ਪਰਿਵਾਰਕ ਮੈਂਬਰ ਨੂੰ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣ ਦੀ ਵਚਨਬੱਧਤਾ ਪੂਰੀ ਕਰਦਿਆਂ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮੰਡੀ ਕਲਾਂ ਘਰ ਪੁੱਜ ਕੇ ਮ੍ਰਿਤਕ ਕਾਮੇ ਦੇ ਵੱਡੇ ਭਰਾ ਨੱਥਾ ਸਿੰਘ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ।ਇਸ ਦੌਰਾਨ ਉਨ੍ਹਾਂ ਨੇ ਕਿਸਾਨ ਨੱਥਾ ਸਿੰਘ ਦੇ ਘਰ ਵਿੱਚ ਉਨ੍ਹਾਂ ਨਾਲ ਰੋਟੀ ਖਾਧੀ। ਉਨ੍ਹਾਂ ਇੱਕ ਆਮ ਬੰਦੇ ਵਾਂਗ ਕਿਸਾਨਾਂ ਨਾਲ ਵਤੀਰਾ ਕੀਤਾ। ਤਸਵੀਰਾਂ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਵੀਆਈਪੀ ਵਤੀਰਾ ਨਹੀਂ ਕੀਤਾ ਗਿਆ। ਨੱਥਾ ਸਿੰਘ ਨੇ ਘਰ ਆ ਕੇ ਨੌਕਰੀ ਦੇ ਕੇ ਜਾ ਕੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ।ਦੱਸ ਦੇਈਏ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਟੀ-ਸਟਾਲ ‘ਤੇ ਚਾਹ ਤੇ ਕਚੌੜੀਆਂ ਦਾ ਆਨੰਦ ਮਾਣਨ ਕਰਕੇ ਸੁਰਖੀਆਂ ਵਿੱਚ ਆਏ। ਫਿਰ ਡੀਏਵੀ ਯੂਨੀਵਰਸਿਟੀ ਵਿੱਚ ਆਪਣੀ ਸਕਿਓਰਿਟੀ ਨੂੰ ਇੱਕ ਪਾਸੇ ਕਰਕੇ ਵਿਦਿਆਰਥੀਆਂ ਨੂੰ ਮਿਲਣ ਲਈ ਪਹੁੰਚੇ। ਮੁੱਖ ਮੰਤਰੀ ਦੇ ਇਸ ਆਮ ਵਤੀਰੇ ਕਰਕੇ ਲੋਕਾਂ ਵੱਲੋਂ ਉਨ੍ਹਾਂ ਦੀ ਖੂਬ ਤਾਰੀਫ ਕੀਤੀ ਜਾ ਰਹੀ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #