Nazrana Times

ਪੰਜਾਬੀ

ਪਿੰਡ ਜੰਡੀਰਾਂ ਵਿੱਚ ਧਾਰਮਿਕ ਸਮਾਗਮ 28 ਨੂੰ

20 Jan, 2025 05:30 AM

ਭੋਗਪੁਰ 24 ਦਸੰਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨਜ਼ਦੀਕ ਪਿੰਡ ਜੰਡੀਰਾਂ ਵਿਖੇ ਸਮੂਹ ਨਗਰ ਨਿਵਾਸੀ ਨੌਜਵਾਨ ਐਨ.ਆਰ.ਆਈ ਵੀਰਾਂ ਅਤੇ ਸਾਧ ਸੰਗਤ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦੇ,ਮਾਤਾ ਗੁਜਰ ਕੌਰ, ਅਤੇ ਸ਼ਹੀਦ ਮੋਤੀ ਰਾਮ ਮਹਿਰਾ ਨੂੰ ਸਮਰਪਿਤ 28 ਦਸੰਬਰ ਦਿੰਨ ਮੰਗਲਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 11 ਗਿਆਰਾਂ ਵਜੇ ਤੱਕ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਨਿਰਵੈਰ ਕਵੀਸ਼ਰੀ ਜਥਾ ਹਾਜਰੀ ਭਰੇ ਗਾ, ਬਾਬਾ ਸੁਖਦੇਵ ਸਿੰਘ ਜੀ ਖੋਜਕੀਪੁਰ ਅਤੇ ਗਿਆਨੀ ਸਰੂਪ ਸਿੰਘ ਕੰਡਿਆਣਾ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਗੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਦੀ ਬੇਨਤੀ ਹੈ ਜੀ।

Posted By: GURBHEJ SINGH ANANDPURI

Latest News