Nazrana Times

ਪੰਜਾਬੀ

ਕਮਲਜੀਤ ਸਿੰਘ ਬਰਾੜ ਵੱਲੋਂ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਵੰਡੇ ਗਏ 5 ਕਰੋੜ ਦੇ ਚੈਕ

20 Jan, 2025 05:30 AM

ਰੈਲੀ 'ਤੇ ਵੱਡਾ ਇਕਠ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾਬਾਘਾਪੁਰਾਣਾ,27 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਬਲਾਕ ਦਫਤਰ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਆਈ ਗ੍ਰਾਂਟ ਦੇ ਚੈੱਕ ਕਮਲਜੀਤ ਸਿੰਘ ਬਰਾੜ ਵੱਲੋ ਹਲਕੇ ਅੰਦਰ ਪੈਂਦੇ 68ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ 5 ਕਰੋੜ ਰੁਪੈ ਦੇ ਚੈੱਕ ਵੰਡੇ ਗਏ ਇਸ ਮੌਕੇ ਕਮਲਜੀਤ ਸਿੰਘ ਬਰਾਡ਼ ਮੁੱਖ ਬੁਲਾਰਾ ਪੰਜਾਬ ਕਾਂਗਰਸ ਕਮੇਟੀ ਸਪੁੱਤਰ ਸਰਦਾਰ ਦਰਸ਼ਨ ਸਿੰਘ ਬਰਾਡ਼ ਐੱਮ ਐੱਲ ਏ ਹਲਕਾ ਬਾਘਾਪੁਰਾਣਾ ਸੰਬੋਧਨ ਕਰਦਿਆਂ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ 2 ਮਿੰਟ ਲਈ ਵਾਹਿਗੁਰੂ ਵਾਹਿਗੁਰੂ ਨਾਮ ਦਾ ਜਾਪ ਕੀਤਾ ਅਤੇ ਸ਼ਰਧਾਂਜਲੀ ਦਿੱਤੀ ਅਤੇ ਉਸ ਤੋਂ ਅਨਾਜ ਮੰਡੀ ਬਾਘਾਪੁਰਾਣਾ ਵਿਖੇ ਹੋਈ ਵਿਸ਼ਾਲ ਰੈਲੀ ਜੋ ਕਿ ਸਾਰੇ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਦੋ ਦਿਨਾਂ ਵਿੱਚ ਤਿਆਰੀ ਕਰਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੱਲੋਂ ਭਾਰੀ ਇਕੱਠ ਵੇਖ ਕੇ ਜੋ ਮਾਣ ਸਤਿਕਾਰ ਮਿਲਿਆ ਉਸ ਲਈ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਉੱਥੇ ਆਏ ਪੰਚਾਂ ਸਰਪੰਚਾਂ ਨੂੰ 5 ਕਰੋੜ ਰੁਪਏ ਰਾਸ਼ੀ ਦੇ ਚੈੱਕ ਵੰਡੇ ਗਏ ਅਤੇ ਜਲਦ ਹੀ ਅਗਲੇ ਹਫ਼ਤੇ 15 ਕਰੋੜ ਹੋਰ ਅਗਲੇ ਹਫ਼ਤੇ ਪਿੰਡਾਂ ਦੇ ਵਿਕਾਸ ਲਈ ਦੇਣ ਬਾਰੇ ਦੱਸਿਆ ਇਸ ਮੌਕੇ ਜਗਸੀਰ ਸਿੰਘ ਕਾਲੇਕੇ ਸਰਪੰਚ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ,ਬੀ ਡੀ ਪੀ ਓ ਅਮਿਤ ਕੁਮਾਰ, ਬਲਾਕ ਸੰਮਤੀ ਚੇਅਰਮੈਨ ਗੁਰਚਰਨ ਸਿੰਘ ਚੀਦਾ,ਸਰਪੰਚ ਬਲਜੀਤ ਸਿੰਘ ਨੱਥੋਕੇ,ਜਗਸੀਰ ਸਿੰਘ ਸਰਪੰਚ ਲੰਗੇਆਣਾ, ਸਰਪੰਚ ਰਾਮ ਸਿੰਘ ਲੋਧੀ ਠੱਠੀ ਭਾਈ, ਡਾਇਰੈਕਟਰ ਸੁਖਵਿੰਦਰ ਸਿੰਘ ਪੱਪਾ, ਸੁਖਦੀਪ ਸਿੰਘ ਸੀਪਾ ਡਾਇਰੈਕਟਰ, ਗਗਨ ਸਰਪੰਚ, ਸੁੱਖਾ ਲੰਗੇਆਣਾ, ਜਗਦੇਵ ਸਿੰਘ ਲਧਾਈਕੇ, ਪੰਮਾ ਸਿੰਘ ਹਰੀਏਵਾਲਾ, ਆਜ਼ਾਦ ਮੱਲਾ, ਹੈਪੀ ਸਰਪੰਚ ਰੋਡੇ,ਜਗਸੀਰ ਸਿੰਘ ਸਰਪੰਚ ਨੱਥੂਵਾਲਾ,ਜਗਮੋਹਨ ਸਿੰਘ ਮੋਹਣਾ ਚੀਦਾ, ਸਰਪੰਚ ਕੋਟਲਾ, ਸਰਪੰਚ ਬਿੱਟੂ ਸਿੰਘ ਥਰਾਜ,ਅਤੇ ਹੋਰਾਂ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #