Nazrana Times

ਪੰਜਾਬੀ

9 ਸਾਲਾ ਬੱਚੀ ਨਾਲ ਜਬਰ ਜ਼ਨਾਹ ਕਰਨ ਵਾਲੇ ਲੋਕਾਂ ਨੂੰ ਚੁਰਾਹੇ ਵਿੱਚ ਫਾਂਸੀ ਦਿੱਤੀ ਜਾਵੇ- ਖੋਸਲਾ

20 Jan, 2025 05:30 AM

ਕਰਤਾਰਪੁਰ 6 ਅਗਸਤ (ਭੁਪਿੰਦਰ ਸਿੰਘ ਮਾਹੀ): ਅੱਜ ਡੈਮੋਕ੍ਰੇਟਿਕ ਭਾਰਤੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਦਿੱਲੀ ਦੇ ਪੁਰਾਣਾ ਨੰਗਲ ਪਿੰਡ ਦੀ ਇੱਕ ਨੌਂ ਸਾਲਾਂ ਦੀ ਬੱਚੀ ਸ਼ਮਸ਼ਾਨਘਾਟ ਵਿੱਚੋਂ ਪਾਣੀ ਲੈਣ ਗਈ ਤਾਂ ਉਸ ਨਾਲ ਉੱਥੋਂ ਦੇ ਕੁਝ ਦਰਿੰਦਿਆਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਬੱਚੀ ਨੂੰ ਮਾਰ ਕੇ ਜਲਾ ਦਿੱਤਾ ਗਿਆ। ਸ੍ਰੀ ਖੋਸਲਾ ਨੇ ਕਿਹਾ ਕਿ ਭਾਰਤ ਵਿੱਚ ਬੱਚੀਆਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਤਾਂ ਲੋਕ ਹਾਥਰਸ ਕਾਂਡ ਨੂੰ ਨਹੀਂ ਭੁੱਲੇ ਸੀ ਤੇ ਇਕ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਵਾਪਰ ਗਈ। ਸ੍ਰੀ ਖੋਸਲਾ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਦਿੱਲੀ ਵਿਚ ਸਮੂਹ ਮੰਤਰੀਮੰਡਲ ਹੋਣ ਦੇ ਬਾਵਜੂਦ ਵੀ ਇਕ ਬੱਚੀ ਦੀ ਆਬਰੂ ਨਹੀਂ ਬਚਾ ਸਕੇ ਅਤੇ ਨਾ ਹੀ ਭਾਰਤ ਦੀ ਸਰਕਾਰ ਨੇ ਇਹੋ ਜਿਹਾ ਕੋਈ ਕਾਨੂੰਨ ਲਿਆਂਦਾ ਹੈ ਜਿਸ ਨਾਲ ਇਹੋ ਜਿਹੀ ਘਿਨੌਣੀ ਹਰਕਤ ਕਰਨ ਵਾਲਿਆਂ ਦੇ ਪਹਿਲਾਂ ਹੀ ਦਿਲ ਕੰਬ ਜਾਣ। ਸ੍ਰੀ ਖੋਸਲਾ ਨੇ ਭਾਰਤ ਦੀ ਸਰਵਉੱਚ ਅਦਾਲਤ ਪਾਸੋਂ ਮੰਗ ਕਰਦੇ ਹੋਏ ਕਿਹਾ ਕਿ ਬੱਚੀ ਨਾਲ ਜਬਰ ਜ਼ਨਾਹ ਕਰਨ ਵਾਲੇ ਦਰਿੰਦਿਆਂ ਨੂੰ ਚੁਰਾਹੇ ਵਿੱਚ ਫਾਂਸੀ ਦਿੱਤੀ ਜਾਵੇ। ਇਸ ਮੌਕੇ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਬੀਬੀ ਬਿੰਦਰ, ਸਹਿਲ ਗਿੱਲ, ਸ਼ਰਨ ਗਿੱਲ, ਜੱਗਾ ਸਰਾਏ ਖਾਸ, ਮੱਦੀ ਸਰਾਏ ਖਾਸ, ਸੱਤੀ ਸਰਾਏ ਖਾਸ ਆਦਿ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #