Nazrana Times

ਪੰਜਾਬੀ

ਵੇਖੀ ਜਾ ਛੇੜੀ ਨਾ’ ਫ਼ਿਲਮ ਨਾਲ ਚਰਚਾ ‘ਚ ਨਿਰਦੇਸ਼ਕ ਮਨਜੀਤ ਸਿੰਘ ਟੋਨੀ

20 Jan, 2025 05:30 AM

ਮਨਜੀਤ ਸਿੰਘ ਟੋਨੀ ਪੰਜਾਬੀ ਫ਼ਿਲਮਾਂ ਲਈ ਸਿੱਦਤ ਨਾਲ ਜੁੜਿਆ ਲੇਖਕਨਿਰਦੇਸ਼ਕ ਹੈ ਜਿਸਨੇ ਆਪਣੀਆ ਮੁੱਢਲੀਆ ਫ਼ਿਲਮਾਂ ‘ਕੁੜਮਾਈਆਂ, ਵਿਚ ਬੋਲੂਗਾਤੇਰੇ, ਤੂੰ ਮੇਰਾ ਕੀ ਲੱਗਦਾ’ ਝੱਲੇ ਪੈ ਗਏ ਪੱਲੇ, ਤੇ ‘ਜੱਟਸ ਲੈਂਡ’  ਆਦਿ ਨਾਲਪੰਜਾਬੀ ਸਿਨਮੇ ਨੂੰ ਪ੍ਰਫੁੱਲਤ ਕੀਤਾ। ਪੰਜਾਬੀ ਸਿਨਮੇ ਦੇ ਹਰਫਨਮੌਲਾ ਕਲਾਕਾਰਗੁਰਮੀਤ ਸਾਜਨ ਉਸਦਾ ਪੱਗਵਟ ਯਾਰ ਹੈ ਜਿਸਦੀ ਬਦੌਲਤ ਟੋਨੀ ਦੀ ਕਲਾ ਚਨਿਖਾਰ ਆਇਆ। ਦਰਜਨਾਂ ਲਘੂ ਫ਼ਿਲਮਾਂ ਕਰਨ ਮਗਰੋਂ ਵੱਡੀਆ ਫ਼ਿਲਮਾਂ ਵੱਲਆਇਆ ਟੋਨੀ ਗੁਰਮੀਤ ਸਾਜਨ ਦੇ ਸਾਥ ਨਾਲ ਇੰਨੀ ਦਿਨੀਂ ਆਪਣੀ ਇਕ ਨਵੀਂਫ਼ਿਲਮ “ਵੇਖੀ ਜਾ  ਛੇੜੀ ਨਾ”  ਲੈ ਕੇ ਆ ਰਿਹਾ ਹੈ।ਜਿਸ ਬਾਰੇ ਮਨਜੀਤ ਸਿੰਘ ਟੋਨੀਨੇ ਦੱਸਿਆ ਕਿ ਇਹ ਫ਼ਿਲਮ ਨਿਰੋਲ ਪਰਿਵਾਰਕ ਕਾਮੇਡੀ ਹੈ ਜਿਸ ਵਿਚ ਰਿਸ਼ਤਿਆਂਦੀ ਤਿਲਕਣਬਾਜ਼ੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।ਪਿੰਡਾਂ ਦੇ ਮਾਹੌਲ ਨਾਲ ਜੁੜੀਪਰਿਵਾਰਕ ਰਿਸ਼ਤਿਆ ਦੀ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ ਤੇ ਗੁਰਮੀਤਸਾਜਨ ਦੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾ-ਹਸਾ ਲੋਟ-ਪੋਟ ਕਰਦੀ ਹੈ।ਕਰਮਜੀਤਅਨਮੋਲ ਲੰਮੇ ਸਮੇਂ ਤੋਂ ਫਿਲਮਾਂ ਵਿਚ ਕੀਤੀ ਜਾਂਦੀ ਸਫ਼ਲ ਕਾਮੇਡੀ ਸਦਕਾ ਦਰਸ਼ਕਾਂਦਾ ਦਿਲ ਜਿੱਤਦਾ ਆ ਰਿਹਾ ਹੈ। ਹਰ ਫਿਲਮ ਵਿਚ ਉਹ ਆਪਣੀ ਇਸ ਕਲਾ ਦਾਸਬੂਤ ਦਿੰਦਾ ਹੈ। ਗੁਰਮੀਤ ਸਾਜਨ ਵੀ ਪੰਜਾਬੀ ਫਿਲਮਾਂ ‘ਚ ਇਕ ਹਾਸਰਸ ਪੈਦਾਕਰਨ ਵਾਲਾ ਪਾਤਰ ਨਿਭਾਉਂਦਾ ਆ ਰਿਹਾ ਹੈ।‘ਵਿਨਰਜ਼ ਫ਼ਿਲਮ ਪ੍ਰੋਡਕਸ਼ਨ’ ਦੇਬੈਨਰ ਹੇਠ ਬਣੀ ਨਿਰਮਾਤਾ ਗੁਰਮੀਤ ਸਾਜਨ ਤੇ ਸਹਿ ਨਿਰਮਾਤਾ ਬਾਗੀ ਸੰਧੂ ਰੁੜਕਾਕਲਾਂ (ਯੂ ਕੇ) ਦੀ ਇਸ ਫ਼ਿਲਮ ਕਰਮਜੀਤ ਅਨਮੋਲ, ਸਿਮਰ ਖਹਿਰਾ, ਲਵ ਗਿੱਲ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਪਰਮਿੰਦਰਗਿੱਲ, ਰੁਪਿੰਦਰ ਕੌਰ, ਦਲਵੀਰ ਬਬਲੀ, ਨੀਟਾ ਤੰਬੜਭਾਨ ਤੇ ਮਿੰਨੀ ਮੇਹਰ ਮਿੱਤਲਨੇ ਅਹਿਮ ਕਿਰਦਾਰ ਨਿਭਾਏ ਹਨ।ਜ਼ਿਕਰਯੋਗ ਹੈ ਕਿ ਇਸ ਫ਼ਿਲਮ ਰਾਹੀਂ ਸਿਨਮੇ ਦੇਨਾਮੀਂ ਤੇ ਥੀਏਟਰ ਦੇ ਉਭਰਦੇ ਕਲਾਕਾਰਾਂ ਨੂੰ ਪਰਦੇ ‘ਤੇ ਲਿਆਂਦਾ ਹੈ। ਪੰਜਾਬੀਫ਼ਿਲਮਾਂ ਦੇ ਮਾਰਗ ‘ਤੇ ਸਹਿਜੇ ਕਦਮ ਚੱਲਣ ਵਾਲੇ ਨਿਰਦੇਸ਼ਕ ਮਨਜੀਤ ਸਿੰਘ ਟੋਨੀਭਵਿੱਖ ਵਿਚ ਵੀ ਕਈ ਵੱਡੀਆ ਫ਼ਿਲਮਾਂ ਨਾਲ ਸਰਗਰਮ ਰਹੇਗਾ।23 ਫਰਵਰੀ ਨੂੰਵਾਈਟ ਹਿੱਲ ਵਲੋਂ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਯੂ ਕੇਵਿਚ ‘ਕੇ-2’ ਵਲੋਂ ਅਤੇ ਕਾਨੇਡਾ ਵਿਚ ‘ਸਟੂਡੀਊ-7’ ਤੇ ਸਤਰੰਗ ਫ਼ਿਲਮਜ਼ ਵਲੋਂਰਿਲੀਜ ਕੀਤਾ ਜਾਵੇਗਾ।                                     ਜਿੰਦ ਜਵੰਦਾ 9463828000 

Posted By: GURBHEJ SINGH ANANDPURI

Latest News

Loading…
Loading the web debug toolbar…
Attempt #