ਅਜ਼ਾਦੀ ਦਿਵਸ ਮੌਕੇ ਕਰਤਾਰਪੁਰ ਵਿੱਚ ਵੱਖ ਵੱਖ ਥਾਂਈ ਤਿਰੰਗਾ ਫਹਿਰਾਇਆ
ਕਰਤਾਰਪੁਰ 15 ਅਗਸਤ (ਭੁਪਿੰਦਰ ਸਿੰਘ ਮਾਹੀ): ਦੇਸ਼ ਦਾ ਅਜ਼ਾਦੀ ਦਿਵਸ ਭਾਰਤ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੇ ਚਲਦਿਆਂ ਕਰਤਾਰਪੁਰ ਸ਼ਹਿਰ ਵਿੱਚ ਵੀ ਵੱਖ ਵੱਖ ਥਾਵਾਂ ਤੇ ਤਿਰੰਗਾ ਫਹਿਰਾਇਆ ਗਿਆ ਨਗਰ ਕੌਂਸਲ ਕਰਤਾਰਪੁਰ ਵਿਖੇ ਪ੍ਰਧਾਨ ਪ੍ਰਿੰਸ ਅਰੋੜਾ, ਸੀ ਐਚ ਸੀ ਕਰਤਾਰਪੁਰ ਵਿਖੇ ਐਸ ਐਮ ਓ ਕੁਲਦੀਪ ਸਿੰਘ, ਵਿਰਜਾਨੰਦ ਸਮਾਰਕ ਵਿਖੇ ਕਮਲਜੀਤ ਓਹਰੀ, ਕਾਂਗਰਸ ਭਵਨ ਵਿਖੇ ਸਿਟੀ ਪ੍ਰਧਾਨ ਵੇਦ ਪ੍ਰਕਾਸ਼, ਹੋਟਲ ਮੈਗਨੋਲੀਆ ਵਿਖੇ ਲਾਇਨਜ਼ ਕਲੱਬ ਕਰਤਾਰਪੁਰ ਦੇ ਪ੍ਰਧਾਨ ਰਜਨੀਸ਼ ਸੂਦ, ਨਗਰ ਸੁਧਾਰ ਟਰੱਸਟ ਵਿਖੇ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਘਾਵਾ, ਜਨਤਾ ਕਾਲਜ਼ ਵਿਖੇ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਅਤੇ ਰਾਮਗੜ੍ਹੀਆ ਕੋ ਐਜੂਕੇਸ਼ਨ ਸਕੂਲ ਵਿਖੇ ਅਮਰਜੀਤ ਸਿੰਘ ਭੰਵਰਾ ਵੱਲੋਂ ਦੇਸ਼ ਦੀ ਅਜ਼ਾਦੀ ਦਾ ਪ੍ਰਤੀਕ ਤਿਰੰਗਾ ਫਹਿਰਾਇਆ ਗਿਆ। ਇਸ ਮੌਕੇ ਪੁਲਿਸ ਪਾਰਟੀ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ।
Posted By: GURBHEJ SINGH ANANDPURI