Nazrana Times

ਪੰਜਾਬੀ

ਇਟਲੀ ‘ਚ ਹੁਸ਼ਿਆਰਪੁਰ ਦੇ ਨੌਜਵਾਨ ਅਵਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ

20 Jan, 2025 05:30 AM

 ਵਿਰੋਨਾ ,16 ਫਰਵਰੀ ,ਸ਼ੁੱਕਰਵਾਰ। ( ਦਲਵੀਰ ਸਿੰਘ ਕੈਂਥ  ) ਇਟਲੀ ਵਿੱਚ ਹੋ ਰਹੇ ਭਿਆਨਕ ਸੜਕ ਹਾਦਸੇ ਪੰਜਾਬੀਆਂ ਲਈ ਕਾਲ ਬਣਦੇ ਜਾ ਰਹੇ ਹਨ। ਬੀਤੇ ਸਾਲ ਵੀ ਕਈ ਪੰਜਾਬੀ ਨੌਜਵਾਨ ਸੜਕ ਹਾਦਸਿਆਂ ਦੀ ਭੇਂਟ ਚੜ੍ਹ ਚੁੱਕੇ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਮੰਗਲਵਾਰ ਸ਼ਾਮ ਕਰੀਬ 7 ਵਜੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਇਕ ਹੋਰ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਵੇਰੋਨਾ  ਜ਼ਿਲੇ ਦੇ ਸ਼ਹਿਰ ਮੌਂਤੇਕੀਆ ਕਰੋਸਾਰਾ ਵਿਖੇ ਵਾਪਰੇ ਇਸ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਅਵਜੀਤ ਸਿੰਘ ਦੀ ਜਾਨ ਚਲੀ ਗਈ ਹੈ। ਉਕਤ ਨੌਜਵਾਨ ਆਪਣੀ ਕਾਰ ਵਿੱਚ ਸਵਾਰ ਹੋ ਕੇ ਘਰ ਵੱਲ ਵਾਪਿਸ ਪਰਤ ਰਿਹਾ ਸੀ ਤਾਂ ਉਸ ਦੀ ਕਾਰ ਸਾਹਮਣੇ ਤੋਂ ਆ ਰਹੀ ਇਕ ਹੋਰ ਕਾਰ ਨਾਲ ਸਿੱਧੇ ਰੂਪ ਵਿੱਚ ਟਕਰਾ ਗਈ।ਅਵਜੀਤ ਸਿੰਘ ਦੀ ਕਾਰ ਸੜਕ ਤੋਂ ਬਾਹਰ ਨਿਕਲ ਕੇ ਬੁਰੀ ਤਰਾਂ ਤਹਿਸ-ਨਹਿਸ ਹੋ ਗਈ ਅਤੇ ਕਾਰ ਨੂੰ ਅੱਗ ਵੀ ਲੱਗ ਗਈ। ਜਿਆਦਾ ਸੱਟ ਲੱਗ ਜਾਣ ਕਾਰਨ ਅਵਜੀਤ ਸਿੰਘ ਨੂੰ ਬਚਾਇਆ ਨਹੀ ਜਾ ਸਕਿਆ।ਅਵਜੀਤ ਸਿੰਘ ਦੀ ਉਮਰ ਕੇਵਲ 31 ਸਾਲ ਸੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਅਵਜੀਤ ਸਿੰਘ ਹੁਸਿ਼ਆਰਪੁਰ ਜ਼ਿਲੇ ਦੇ ਕੰਡਿਆਲਾ ਜੱਟਾਂ ਪਿੰਡ ਨਾਲ਼ ਸਬੰਧਿਤ ਸੀ ਅਤੇ ਆਪਣੇ ਪਿਤਾ ਸ: ਸੁਖਬਿੰਦਰ ਸਿੰਘ ਨਾਲ਼ ਇਟਲੀ ਦੇ ਵੈਰੋਨਾ ਜਿਲੇ ਦੇ ਪਿੰਡ ਸਨਜੁਆਨੀ ਇਲਾਰਿਉਨੇ ਵਿੱਚ ਰਹਿੰਦਾ ਸੀ।ਇਹ ਨੌਜਵਾਨ ਕਿੱਤੇ ਵਜੋਂ ਵੈਲਡਿੰਗ ਦਾ ਕੰਮ ਕਰਦਾ ਸੀ। ਇਸ ਹਾਦਸੇ ਕਾਰਨ ਇਟਲੀ ਦਾ ਪੰਜਾਬੀ ਭਾਈਚਾਰਾ ਸੋਗ ਵਿੱਚ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #