Nazrana Times

ਪੰਜਾਬੀ

ਗ੍ਰੰਥੀ ਸਿੰਘ ਨਾਲ ਬਦਸਲੂਕੀ ਦਾ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਨੇ ਲਿਆ ਸ਼ਖਤ ਨੋਟਿਸ ,ਗੁਰਦੁਆਰਾ ਕਮੇਟੀ ਨੇ ਮੰਗੀ ਮੁਆਫੀ

20 Jan, 2025 05:30 AM

ਬਾਬਾਰਪੁਰ 7 ਜੂਨ (ਕਰਨੈਲ ਸਿੰਘ ਸੁਹਰੋੰ)ਪਿੰਡ ਬਾਬਾਰਪੁਰ ਨੇੜੇ ਸਿਹੌੜਾ ਮਲੌਦ ਸ਼ਹਿਰ ਗੁਰਦੁਆਰਾ ਸਾਹਿਬ ਦੇ ਨਵੇ ਬਣੇ ਕਮੇਟੀ ਮੈਂਬਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਗ੍ਰੰਥੀ ਸਿੰਘ ਦੇ ਹੱਥੀ ਪਏ ਸਨ ਤੇ ਗ੍ਰੰਥੀ ਦੇ ਬੇਟੇ ਦੀ ਦਸਤਾਰ ਲਾਈ ਗਈ ਸੀ ਗ੍ਰੰਥੀ ਸਿੰਘ ਭਾਈ ਗਿਆਨ ਸਿੰਘ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਜਿਲਾ ਜਥੇਬੰਦੀ ਪਟਿਆਲਾ ਰਜਿ ਪੰਜਾਬ ਦੇ ਕੋਲ ਮੱਦਦ ਲਈ ਅਪੀਲ ਕੀਤੀ ਤੇ ਤੁਰੰਤ ਹੀ ਜਿਲਾ ਜਥੇਬੰਦੀ ਪਟਿਆਲਾ ਵੱਲੋਂ ਇਸ ਲਈ ਸਖਤੀ ਦਿਖਾਉਂਦੇ ਹੋਏ ਪ੍ਰਬੰਧਕ ਕਮੇਟੀ ਬਾਬਾਰਪੁਰ ਨਾਲ ਰਾਬਤਾ ਕੀਤਾ ਗਿਆ ਤੇ ਹੋਰ ਵੀ ਅਨੇਕਾਂ ਹੀ ਜਥੇਬੰਦੀਆ ਨੇ ਗੁਰੂ ਕੇ ਵੀਜਰ ਦਾ ਮਾਨ ਸਤਿਕਾਰ ਬਹਾਲ ਕਰਨ ਲਈ ਜਿਲਾ ਜਥੇਬੰਦੀ ਪਟਿਆਲਾ ਨਾਲ ਸਾਥ ਨਿਭਾਉਣ ਲਈ ਤਿਆਰ ਹੋਈਆ । ਅਤੇ ਪਿੰਡ ਬਾਬਾਰਪੁਰ ਨੇੜੇ ਸਿਹੌੜਾ ਮਲੌਦ ਵਿੱਚ ਪਹੁੰਚ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋ ਪੁੱਛਣਾ ਕੀਤਾ ਤੇ ਜਿਸ ਕੁੱਝ ਮੈਂਬਰਾਂ ਨੂੰ ਗ੍ਰੰਥੀ ਸਿੰਘ ਨਾਲ ਧੱਕਾ ਕਰਨ ਤੇ ਦੋਸ਼ੀ ਪਾਇਆ ਗਿਆ ।ਇਸ ਮੌਕੇ ਤੇ ਜਿਲ੍ਹਾ ਜਥੇਬੰਦੀ ਪਟਿਆਲਾ, ਗੁਰੂ ਕੇ ਵਜੀਰਾ ਦੇ ਹੱਕ ਸਭਾ ਪਟਿਆਲਾ ,ਸੰਤ ਰੇਨ ਬਾਬਾ ਲਖਵੀਰ ਸਿੰਘ ਲਲੋਡਾ ਸਾਹਿਬ ਵਾਲੇ ਬਾਬਾ ਬੁੱਢਾ ਜੀ ਗ੍ਰੰਥੀ ਸਭਾ ਨਾਭਾ ਗੁਰਮਤਾ ਕੀਤਾ ਤੇ ਗ੍ਰੰਥੀ ਸਿੰਘ ਨੂੰ ਤਿੰਨ ਮਹੀਨਿਆਂ ਦੀ ਤਨਖਾਹ ਤੇ ਸਿਰੋਪਾ ਪਾ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸੇਵਾ ਮੁਕਤ ਕੀਤਾ ਗਿਆ ।ਜੋ ਗਲਤੀ ਹੋਈ ਉਸ ਦੀ ਵੀ ਮਾਫੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਮੰਗੀ ਅਤੇ ਅੱਗੇ ਤੋ ਸਤਿਗੁਰੂ ਜੀ ਅਦਬ ਸਤਿਕਾਰ ਕਾਇਮ ਰੱਖਣ ਲਈ ਪ੍ਣ ਕੀਤਾ ।ਇਸ ਮੌਕੇ ਤੇ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਜਿਲਾ ਜਥੇਬੰਦੀ ਪਟਿਆਲਾ ਨੇ ਹਾਈਕਮਾਂਡ ਭੁਲੱਥ ਧੰਨਵਾਦ ਕੀਤਾ ਤੇ ਇਸ ਮੌਕੇ ਦੌਰਾਨ ਭਾਈ ਕਰਨੈਲ ਸਿੰਘ ਸੂਹਰੋਂ ਸੀਨੀਅਰ ਮੀਤ ਪ੍ਰਧਾਨ ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਜਿਲਾ ਪਟਿਆਲਾ ,ਸੰਤ ਰੇਨ ਬਾਬਾ ਲਖਵੀਰ ਸਿੰਘ ਲਲੋਡਾ ਸਾਹਿਬ ਵਾਲੇ ਭਾਈ ਬਲਜਿੰਦਰ ਸਿੰਘ ਪ੍ਰਧਾਨ ਨਾਭਾ ਜੌਨ, ਭਾਈ ਨਿਰਮਲ ਸਿੰਘ ਖਾਲਸਾ, ਭਾਈ ਜਸਵੰਤ ਸਿੰਘ ਸੂਹਰੋਂ, ਭਾਈ ਨਿਸ਼ਾਨ ਸਿੰਘ, ਭਾਈ ਤਰਸੇਮ ਸਿੰਘ ਨਾਭਾ, ਨਿਸ਼ਾਨ ਸਿੰਘ ਦੁੱਗਰੀ ਜਸਮੇਰ ਸਿੰਘ ਬਾਬਾ ਸੋਹਣ ਸਿੰਘ ਬਾਬਾ ਨਿਸ਼ਾਨ ਸਿੰਘ, ਕੋਲਗੜ ਕੁਲਵੰਤ ਸਿੰਘ ਗੁਰਬਚਨ ਸਿੰਘ ਰਾਜਿੰਦਰ ਸਿੰਘ ਅਮਨਪ੍ਰੀਤ ਸਿੰਘ ਸੁਖਦੇਵ ਸਿੰਘ ਲਖਵਿੰਦਰ ਸਿੰਘ ਬੂਟਾ ਸਿੰਘ ਭਾਈ ਜਤਿੰਦਰ ਸਿੰਘ ਭਾਈ ਜੋਗਾ ਸਿੰਘ ਅਤੇ ਹੋਰ ਅਨੇਕ ਸਿੰਘ ਹਾਜਰੀ ਹੋਏ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #