Nazrana Times

ਪੰਜਾਬੀ

ਮੁੜ ਆਓ ਠੇਕੇਦਾਰੋ ਤੁਹਾਨੂੰ ਪਬਲਿਕ ਵਾਜਾਂ ਮਾਰਦੀ

20 Jan, 2025 05:30 AM

ਭੋਗਪੁਰ 30 ਜਨਵਰੀ ( ਜੰਡੀਰ ) ਭੋਗਪੁਰ ਦੇ ਗੁਰੂ ਰਾਮ ਦਾਸ ਨਗਰ ਵਾਰਡ ਨੰਬਰ 9 ਦੇ ਲੋਕ ਮੁਹੱਲੇ ਵਿੱਚ ਗੰਦੇ ਪਾਣੀ ਦੇ ਕਾਰਨ ਭਾਰੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਮੁਹੱਲਾ ਨਿਵਾਸੀਆਂ ਨੇ ਕਿਹਾ ਕੇ ਇਸ ਮਹੱਲੇ ਨਾਲ ਰਾਜਨੀਤਕ ਬੰਦਿਆਂ ਨੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਕੰਮ ਅਧੂਰੇ ਛੱਡੇ ਗਏ ਹਨ, ਗਲੀਆਂ ਦੇ ਕੰਮ ਅੱਧ-ਵਿਚਾਲੇ ਛੱਡਣ ਕਰਕੇ ਮੁਹੱਲੇ ਵਿੱਚ ਗੰਦੇ ਪਾਣੀ ਦੇ ਛੱਪੜ ਲੱਗੇ ਹੋਏ ਹਨ, ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕੀ ਇਸ ਮੁਹੱਲੇ ਵੱਲ ਧਿਆਨ ਦਿੱਤਾ ਜਾਵੇ ਤਾਂ ਕੇ ਲੋਕ ਗੰਦੇ ਪਾਣੀੇ ਦੇ ਲੱਗੇ ਹੋਏ ਛੱਪੜ ਚ ਭਿਆਨਕ ਬਿਮਾਰੀਆਂ ਤੋਂ ਬਚ ਸਕਣ ਜਦ ਇਸ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਧਿਆਨ ਦੇਣ ਦਾ ਵਿਸ਼ਵਾਸ ਦਵਾਇਆ

Posted By: GURBHEJ SINGH ANANDPURI

Latest News

Loading…
Loading the web debug toolbar…
Attempt #