Nazrana Times

ਪੰਜਾਬੀ

ਸੁਨੀਲ ਜਾਖੜ ਨੇ ਲਿਆ ਚੌਣ ਸਿਆਸਤ ਤੋਂ ਸਨਿਆਸ

20 Jan, 2025 05:30 AM

ਚੰਡੀਗੜ੍ਹ 7 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਰਾਹੁਲ ਗਾਂਧੀ ਵੱਲੋਂ ਪੰਜਾਬ ਵਿਧਾਨਸਭਾ ਚੌਣਾਂ 2022 ਲਈ ਬੀਤੇ ਦਿਨੀਂ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਦਾ ਚੇਹਰਾ ਸ੍ਰ ਚਰਨਜੀਤ ਸਿੰਘ ਚੰਨੀ ਨੂੰ ਐਲਾਨਿਆ ਗਿਆ। ਹਲਾਂਕਿ ਰਾਹੁਲ ਗਾਂਧੀ ਨੇ ਬਕਾਇਦਾ ਸਟੇਜ ਤੋਂ ਕਿਹਾ ਕਿ ਇਹ ਫੈਸਲਾ ਉਨ੍ਹਾਂ ਦਾ ਨਹੀਂ ਪੰਜਾਬ ਦੀ ਜਨਤਾ ਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਜਨਤਾ ਤੋਂ ਪੁੱਛਿਆ, ਉਮੀਦਵਾਰਾਂ ਤੋਂ ਪੁੱਛਿਆ, ਵਰਕਰਾਂ ਤੇ ਵਰਕਿੰਗ ਕਮੇਟੀ ਤੋਂ ਪੁੱਛਿਆ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਫੈਸਲਾ ਅਸਾਨ ਨਹੀਂ ਸੀ ਕਿਉਂਕਿ ਸਾਰੇ ਪੰਜਾਬ ਕਾਗਰਸ ਚ ਸਾਰੇ ਹੀਰੇ ਹਨ।ਪਰ ਅੱਜ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਚੋਣ ਸਿਆਸਤ ਤੋਂ ਸਨਿਆਸ ਦੀ ਖਬਰ ਨੇ ਇਸ ਮਾਮਲੇ ਨੂੰ ਨਵਾਂ ਮੋੜ ਦਿੱਤਾ ਹੈ। ਭਾਵੇਂ ਜਾਖੜ ਵੱਲੋਂ ਕਿਹਾ ਗਿਆ ਕਿ ਉ 68 ਸਾਲ ਦੇ ਹੋ ਗਏ ਹਨ ਅਤੇ ਉ ਚੋਣ ਸਿਆਸਤ ਤੋਂ ਸਨਿਆਸ ਲੈ ਰਹੇ ਹਨ।ਪਰ ਉਨ੍ਹਾਂ ਇਹ ਵੀ ਕਿਹਾ ਕਿ ਉ ਕਾਂਗਰਸ ਪਾਰਟੀ ਨਾਲ ਜੁੜੇ ਰਹਿਣਗੇ ਅਤੇ ਕਾਂਗਰਸ ਜੋ ਉਨ੍ਹਾਂ ਦੀ ਜ਼ਿੰਮੇਵਾਰੀ ਲਗਾਏਗੀ ਉ ਨਿਭਾਉਣਗੇ।ਪਰ ਫਿਰ ਵੀ ਕਾਂਗਰਸ ਮੁੱਖ ਮੰਤਰੀ ਚੇਹਰਾ ਐਲਾਨੇ ਜਾਣ ਤੋਂ ਇਕ ਦਿਨ ਬਾਅਦ ਸੁਨੀਲ ਜਾਖੜ ਦਾ ਚੋਣ ਸਿਆਸਤ ਤੋਂ ਸਨਿਆਸ ਲੈਣ ਦੇ ਫੈਸਲੇ ਨੇ ਸਿਆਸੀ ਗਲਿਆਰਿਆਂ ਚ ਅਫਵਾਹਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਜੇ ਉਮਰ ਦੀ ਗੱਲ ਕਰੀਏ ਤਾਂ ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਕਿਹਾ ਬਾਦਲ ਤੇ ਕੈਪਟਨ ਉਨ੍ਹਾਂ ਨਾਲੋਂ ਕਿਤੇ ਵੱਡੇ ਹਨ ਤਾਂ ਉਨ੍ਹਾਂ ਕਿਹਾ ਕਿ ਉ ਉਨ੍ਹਾਂ ਦਾ ਆਪਣਾ ਫੈਸਲਾ ਹੈ ਅਤੇ ਉ ਕੈਪਟਨ, ਬਾਦਲ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਪੰਜਾਬ ਦੀ ਜਨਤਾ ਨੇ ਪਿਆਰ ਦਿੱਤਾ ਅਤੇ ਵਾਹਿਗੁਰੂ ਦੀ ਉਨ੍ਹਾਂ ਤੇ ਕਿਰਪਾ ਹੈ ਤੇ ਉ ਆਪਣੇ ਫੈਸਲੇ ਤੋਂ ਖੁਸ਼ ਹਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #