Nazrana Times

ਪੰਜਾਬੀ

ਆਪ ਦੇ ਉਮੀਦਵਾਰ ਜੀਤ ਲਾਲ ਭੱਟੀ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ :- ਸੱਗਰਾਂਵਾਲੀ

20 Jan, 2025 05:30 AM

ਭੋਗਪੁਰ 24 ਜਨਵਰੀ (ਸੁਖਵਿੰਦਰ ਜੰਡੀਰ) ਹਲਕਾ ਆਦਮਪੁਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੀਤ ਲਾਲ ਭੱਟੀ ਦੇ ਸਮਰਥਕ ਕਾਫੀ ਸਰਗਰਮ ਹਨ, ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰ ਰਹੇ ਹਨ।ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਸੱਗਰਾਂਵਾਲੀ ਕਿਸਾਨ ਵਿੰਗ ਦੇ ਸੀਨੀਅਰ ਆਗੂ ਨੇ ਦੱਸਿਆ ਕੇ ਜੀਤ ਲਾਲ ਭੱਟੀ ਨੂੰ ਹਲਕੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਇਸ ਵਾਰ ਹਲਕਾ ਆਦਮਪੁਰ ਤੋਂ ਜੀਤ ਲਾਲ ਭੱਟੀ ਦੀ ਜਿੱਤ ਤੈਅ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਣ ਲਈ ਉਤਾਵਲੇ ਹਨ ਇਸ ਮੌਕੇ ਤੇ ਆਪ ਦੇ ਕਾਫੀ ਸਮਰਥਕ ਹਾਜ਼ਰ ਸਨ।

Latest News