Nazrana Times

ਪੰਜਾਬੀ

ਸ੍ਰੀ ਬਾਲਾ ਜੀ ਮਹਾਰਾਜ ਅਤੇ ਖਾਟੂ ਸ਼ਿਆਮ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ

04 Jun, 2026 08:07 PM

ਕਪੂਰਥਲਾ 4 ਜੂਨ ਗੌਰਵ ਮੜੀਆ 

ਪ੍ਰਾਚੀਨ ਸ਼ਿਵ ਮੰਦਿਰ ਬਗੀਚੀ ਲਾਹੌਰੀ ਗੇਟ ਕਪੂਰਥਲਾ 

ਤੋਂ ਸ੍ਰੀ ਬਾਲਾ ਜੀ ਮਹਾਰਾਜ (ਸਾਲਾਸਰ ਧਾਮ) ਅਤੇ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਇੱਕ ਵਿਸ਼ੇਸ਼ ਜਥਾ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਰਵਾਨਾ ਹੋਇਆ। ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਭੂ ਦਾ ਗੁਣਗਾਨ ਕੀਤਾ ਗਿਆ, ਜਿਸ ਵਿੱਚ ਭਗਤਾਂ ਨੇ ਭਜਨ-ਕੀਰਤਨ ਕਰਕੇ ਪੂਰੇ ਮਾਹੌਲ ਨੂੰ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਦੌਰਾਨ ਪੂਰਾ ਇਲਾਕਾ "ਹਾਰੇ ਕਾ ਸਹਾਰਾ, ਬਾਬਾ ਸ਼ਿਆਮ ਹਮਾਰਾ" ਅਤੇ "ਜੈ ਸ੍ਰੀ ਰਾਮ, ਜੈ ਬਾਲਾ ਜੀ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਹ ਯਾਤਰਾ ਪਹਿਲਾਂ ਸ੍ਰੀ ਬਾਲਾ ਜੀ ਮਹਾਰਾਜ ਦੇ ਦਰਸ਼ਨ ਕਰੇਗੀ ਅਤੇ ਉਸ ਤੋਂ ਬਾਅਦ ਖਾਟੂ ਸ਼ਿਆਮ ਧਾਮ ਵਿਖੇ ਨਤਮਸਤਕ ਹੋਵੇਗੀ। ਯਾਤਰਾ ਦੌਰਾਨ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਸੁੱਖ-ਸ਼ਾਂਤੀ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ ਜਾਵੇਗੀ। ਇਸ ਮੌਕੇ ਤੇ ਬੌਬੀ ਮਹਿਰਾ, ਰਾਕੇਸ਼ ਟੋਨੀ,ਮੁਕੇਸ਼ ਕੁਮਾਰ ਨੋਨੀ, ਰਾਮ ਇਕਾਬਲ, ਪੰਡਿਤ ਪੀਤਮ ਰਾਮ, ਅਜੈ ਕਨੌਜੀਆ, ਅਰੁਣ ਕੁਮਾਰ ,ਚਾਹਤ ਸੂਦ,ਅਸ਼ਵਨੀ ਕੁਮਾਰ ਰਾਹੁਲ ਕਪੂਰ, ਹਨੀ ਮਹਿਰਾ,ਭਾਰਤ , ਸਾਹਿਲ ਮਹਿਰਾ, ਅਜੈ ਮਹਿਰਾ, ਮਨੀ ਲੁਬਾਣਾ ਹਾਜ਼ਰ ਸਨ।

Posted By: GURBHEJ SINGH ANANDPURI

Latest News