Nazrana Times

ਪੰਜਾਬੀ

ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਚੇਅਰਮੈਨ ਯੂਸਫ਼ ਰਜ਼ਾ ਗਿਲਾਨੀ ਨਾਲ ਕੀਤੀ ਮੁਲਾਕਾਤ; ਸਾਬਕਾ ਵਜ਼ੀਰ-ਏ-ਆਜ਼ਮ ਵੱਲੋਂ ਨਿਯੁਕਤੀ ’ਤੇ ਵਧਾਈ

07 Apr, 2026 10:32 PM

ਲਾਹੌਰ: ਨਜ਼ਰਾਨਾ ਟਾਈਮਜ਼
ਫੈਡਰਲ ਓਮਬਡਸਮੈਨ ਨਵੀਦ ਕਮਰਾਨ ਬਲੋਚ ਨੇ ਸੈਨੇਟ ਦੇ ਚੇਅਰਮੈਨ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਸਯਦ ਯੂਸਫ਼ ਰਜ਼ਾ ਗਿਲਾਨੀ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫੈਡਰਲ ਓਮਬਡਸਮੈਨ ਵਜੋਂ ਨਿਯੁਕਤੀ ’ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਉਨ੍ਹਾਂ ਦਾ ਤਜਰਬਾ ਇਸ ਸੰਸਥਾ ਨੂੰ ਹੋਰ ਤਰੱਕੀ ਵੱਲ ਲੈ ਜਾਵੇਗਾ।
ਫੈਡਰਲ ਓਮਬਡਸਮੈਨ ਨੇ ਸਯਦ ਯੂਸਫ਼ ਰਜ਼ਾ ਗਿਲਾਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਪਿਛਲੇ ਸਾਲ ਦੌਰਾਨ 2 ਲੱਖ 61 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਜਿਨ੍ਹਾਂ ਵਿੱਚੋਂ ਲਗਭਗ 97 ਫੀਸਦੀ ’ਤੇ ਅਮਲ ਵੀ ਹੋਇਆ ਹੈ।
ਨਵੀਦ ਕਮਰਾਨ ਬਲੋਚ ਨੇ ਹੋਰ ਦੱਸਿਆ ਕਿ ਆਮ ਲੋਕਾਂ ਨੂੰ ਇਨਸਾਫ ਤੱਕ ਆਸਾਨ ਪਹੁੰਚ ਮੁਹੱਈਆ ਕਰਵਾਉਣ ਲਈ ਦੇਸ਼ ਭਰ ਵਿੱਚ ਫੈਡਰਲ ਓਮਬਡਸਮੈਨ ਦੇ 27 ਖੇਤਰੀ ਦਫ਼ਤਰ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ, ਓਮਬਡਸਮੈਨ ਦੇ ਅਧਿਕਾਰੀ ਦੂਰ-ਦਰਾਜ਼ ਇਲਾਕਿਆਂ ਵਿੱਚ ਖੁਦ ਜਾ ਕੇ ਸ਼ਿਕਾਇਤਾਂ ਸੁਣਦੇ ਹਨ ਅਤੇ ਲੋਕਾਂ ਨੂੰ ਮੁਫ਼ਤ ਅਤੇ ਤੇਜ਼ ਇਨਸਾਫ ਪ੍ਰਦਾਨ ਕਰਦੇ ਹਨ।
ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਸਾਬਕਾ ਵਜ਼ੀਰ-ਏ-ਆਜ਼ਮ ਨੇ ਕਿਹਾ ਕਿ ਨਵੀਦ ਕਮਰਾਨ ਬਲੋਚ ਦੀ ਅਗਵਾਈ ਹੇਠ ਇਹ ਸੰਸਥਾ ਹੋਰ ਤਰੱਕੀ ਕਰੇਗੀ ਅਤੇ ਪਾਕਿਸਤਾਨ ਦੇ ਪਿੱਛੜੇ ਵਰਗਾਂ ਦੇ ਮਸਲਿਆਂ ਦੇ ਹੱਲ ਵਿੱਚ ਆਪਣਾ ਅਹਿਮ ਯੋਗਦਾਨ ਪਾਏਗੀ। ਉਨ੍ਹਾਂ ਨੇ ਫੈਡਰਲ ਓਮਬਡਸਮੈਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਮੁਲਾਕਾਤ ਦੇ ਅੰਤ ਵਿੱਚ ਸੈਨੇਟ ਚੇਅਰਮੈਨ ਨੇ ਫੈਡਰਲ ਓਮਬਡਸਮੈਨ ਨੂੰ ਆਪਣੇ ਅਬਾਈ ਸ਼ਹਿਰ ਮੁਲਤਾਨ ਦੀ ਨੁਮਾਇੰਦਗੀ ਕਰਦਾ ਇੱਕ ਯਾਦਗਾਰੀ ਸ਼ੀਲਡ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ।

Posted By: Ali Imran Chattha

Latest News

Loading…
Loading the web debug toolbar…
Attempt #