Nazrana Times

ਪੰਜਾਬੀ

ਮਾਨ ਸਰਕਾਰ ਵੱਲੋਂ 10 ਲੱਖ ਦਾ ਮੁਫ਼ਤ ਸਿਹਤ ਬੀਮਾ, ਗਰੀਬਾਂ ਨੂੰ ਵੱਡੀ ਰਾਹਤ- ਸਵਿੰਦਰ ਸਿੰਘ ਮੁੱਛਲ

23 Jan, 2026 08:41 PM

ਟਾਂਗਰਾ – ਸੁਰਜੀਤ ਸਿੰਘ ਖਾਲਸਾ

ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕੀਤੇ ਗਏ ਹਨ।ਮੁਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਦਿਆਂ ਸਾਰ ਬਿਨਾਂ ਕਿਸੇ ਵਿਤਕਰੇ ਬਿਨਾਂ ਕਿਸੇ ਕਾਗਜੀ ਕਾਰਵਾਈ ਦੇ ਬਿਨਾਂ ਦਫਤਰਾਂ ਦੀ ਖਜਲ ਖੁਆਰੀ ਘਰ ਬੈਠਿਆਂ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿਤੀ ਗਈ।ਹਰ ਇਕ ਨੂੰ ਦੱਸ ਲੱਖ ਰੁਪੈ ਦਾ ਮੁਫਤ ਇਲਾਜ ਦੀ ਸਹੂਲਤ ਦਾ ਐਲਾਨ ਕਰਕੇ ਹਰ ਵਰਗ ਦੀਆਂ ਚਿੰਤਵਾਂ ਸਦਾ ਵਾਸਤੇ ਖਤਮ ਕਰ ਦਿਤੀਆਂ ਗਈਆਂ ਹਨ।ਹਰ ਇਕ ਵਰਗ ਨੂੰ ਕਿਸੇ ਵੀ ਹਾਦਸੇ ਵਾਪਰਨ ਸਮੇਂ ਜਾਂ ਕਿਸੇ ਬੀਮਾਰੀ ਦੀ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਪਤਾ ਨਹੀ ਸਾਰੀ ਜਾਇਦਾਦ ਵੇਚ ਕੇ ਵੀ ਇਲਾਜ ਹੋ ਸਕੇਗਾ ਜਾਂ ਨਹੀਂ।ਪਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਉਹ ਕੁਝ ਕਰਕੇ ਵਿਖਾਇਆ ਜਿਸ ਦਾ ਰਵਾਇਤੀ ਪਾਰਟੀਆਂ ਨੂੰ ਪਿਛਲੇ ੭੦ ਸਾਲ ਦੇ ਵੱਧ ਸਮੇਂ ਤੋਂ ਚਿਤ ਚੇਤਾ ਵੀ ਨਹੀਂ ਸੀ।ਹੁਣ ਹਰ ਵਰਗ ਆਪਣੀ ਰਹਿੰਦੀ ਉਮਰ ਬਿਨਾਂ ਕਿਸੇ ਚਿੰਤਾ ਦੇ ਗੁਜਾਰ ਸਕੇਗਾ।

Latest News