ਗਿਆਨੀ ਚਮਨ ਲਾਲ ਜੀ ਪਿੰਡ ਢੱਕ ਮਜ਼ਾਰਾ ਤੋਂ 18 ਸ਼ਰਧਾਲੂਆਂ ਦੇ ਜਥੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਯਾਤਰਾ ਲਈ ਰਵਾਨਾ
ਅੱਪਰਾ, 22 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਨਜ਼ਦੀਕੀ ਪਿੰਡ ਢੱਕ ਮਜ਼ਾਰਾ ਤੋਂ ਗਿਆਨੀ ਚਮਨ ਲਾਲ ਜੀ 18 ਪ੍ਰਾਣੀਆਂ ਦੇ ਜਥੇ ਨਾਲ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਦੀਦਾਰਿਆਂ ਲਈ ਟਰੇਨ ਰਾਹੀਂ ਰਵਾਨਾ ਹੋਏ। ਇਹ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਢਕ ਮੁਜਾਰਾ ਤੋਂ ਸ੍ਰੀ ਚਮਨ ਸਿੰਘ ਦੀ ਅਗਵਾਈ ਚ ਇਹ ਦੂਸਰੀ ਯਾਤਰਾ ਤਖ਼ਤ ਸ੍ਰੀ ਹਜੂਰ ਸਾਹਿਬ , ਨਾਨਕ ਝੀਰਾ, ਜਨਮ ਸਥਾਨ (ਨਰਸੀ ਨਾਮਦੇਵ) ਬਾਬਾ ਨਾਮ ਦੇਵ ਜੀ ਅਤੇ ਹੋਰ ਲੋਕਲ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰੇਗਾ । ਇਸ ਯਾਤਰਾ ਵਿੱਚ ਗਿਆਨੀ ਚਮਨ ਰਾਮ ,ਬਲਵੀਰ ਰਾਮ , ਡਾ ਪਰਮਜੀਤ ਸਿੰਘ ,ਪਾਲਾ ਸਿੰਘ , ਸਾਬੀ ਸਿੰਘ, ਪਰਮਜੀਤ ਰਾਮ , ਫੌਜੀ ਸਿੰਘ, ਗੁਰਮੇਲ ਰਾਮ ਸੋਹਨ ਲਾਲ, ਅਤੇ ਬੀਬੀਆਂ ਸ਼ਾਮਿਲ ਹਨ।
Posted By: GURBHEJ SINGH ANANDPURI