Nazrana Times

ਪੰਜਾਬੀ

ਐਸਆਈਆਰ ਮਗਰੋਂ ਮੁਹਾਲੀ ’ਚ 1,06,854 ਵੋਟਰਾਂ ਦੇ ਨਾਮ ਸੂਚੀ ਤੋਂ ਬਾਹਰ : ਗੋਸਲ

13 Oct, 2026 08:47 PM

ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਕਤੂਬਰ (ਮੰਗਤ ਸਿੰਘ ਸੈਦਪੁਰ) : ਸਪੈਸ਼ਲ ਇਨਸੈਂਟਿਵ ਰਿਵੀਜ਼ਨ (ਐਸਆਈਆਰ) ਮਗਰੋਂ ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਸਬੰਧੀ ਮੀਟਿੰਗ ਦੌਰਾਨ ਮੋਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਰੋਲ ਆਬਜ਼ਰਵਰ ਮੁਹੰਮਦ ਦੀ ਮੌਜੂਦਗੀ ਵਿੱਚ ਜਿਲੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੋਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਰੋਲ ਆਬਜ਼ਰਵਰ ਮੁਹੰਮਦ ਤਾਇਅਰ ਦੀ ਮੌਜੂਦਗੀ ਵਿੱਚ ਜਿ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ 1 ਅਕਤੂਬਰ, 2026 ਨੂੰ ਯੋਗਤਾ ਮਿਤੀ ਵਜੋਂ SIR  ਸਬੰਧੀ ਲੋਕਾਂ ਦੇ ਦਾਅਵਿਆਂ ਅਤੇ ਇਤਰਾਜ਼ਾਂ ਦੇ 8 ਅਕਤੂਬਰ ਨੂੰ ਨਿਬੇੜੇ ਮਗਰੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਅਧੀਨ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਖਰੜ, ਹਲਕਾ ਮੁਹਾਲੀ ਨਗਰ ਅਤੇ ਡੇਰਾਬਸੀ ਲਈ ਵੋਟਰ ਸੂਚੀਆਂ ਦਾ ਅੰਤਿਮ ਪ੍ਰਕਾਸ਼ਨ ਪੂਰਾ ਹੋ ਗਿਆ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਦੇ ਸੀਨੀਅਰ ਆਗੂ ਅਕਵਿੰਦਰ ਸਿੰਘ ਗੋਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਰ ਵੱਲੋਂ ਅੰਤਿਮ ਵੋਟਰ ਸੂਚੀਆਂ ਜਨਤਾ ਲਈ ਸਬੰਧਿਤ ਬੂਥ ਲੈਵਲ ਅਫ਼ਸਰਾਂ (ਬੀਐਲਓ), ਸਬੰਧਿਤ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਜ਼ਿਲ੍ਹਾ ਚੋਣ ਦਫ਼ਤਰ ਮੁਹਾਲੀ ਵਿੱਚ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੰਤਿਮ ਪ੍ਰਕਾਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ, ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਦੀ ਇੱਕ ਹਾਰਡ ਕਾਪੀ ਅਤੇ ਬਿਨਾਂ ਫੋਟੋਆਂ ਵਾਲੇ ਵੋਟਰ ਸੂਚੀਆਂ ਵਾਲੀ ਇੱਕ ਸੀਡੀਵੀ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅੰਤਿਮ ਵੋਟਰ ਸੂਚੀਆਂ ਜਨਤਾ ਲਈ ਸਬੰਧਿਤ ਬੂਥ ਲੈਵਲ ਅਫ਼ਸਰਾਂ (ਬੀ ਐਲ ਓ), ਸਬੰਧਿਤ ਵਿਧਾਨ ਸਭਾ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ (ਈ ਆਰ ਓ) ਅਤੇ ਜ਼ਿਲ੍ਹਾ ਚੋਣ ਦਫ਼ਤਰ ਮੁਹਾਲੀ ਵਿੱਚ ਉਪਲਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅੰਤਿਮ ਪ੍ਰਕਾਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ, ਜ਼ਿਲ੍ਹੇ ਦੀਆਂ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀਆਂ ਦੀ ਇੱਕ ਹਾਰਡ ਕਾਪੀ ਅਤੇ ਬਿਨਾਂ ਫੋਟੋਆਂ ਵਾਲੇ ਵੋਟਰ ਸੂਚੀਆਂ ਵਾਲੀ ਇੱਕ ਸੀ ਡੀ ਵੀ ਪ੍ਰਦਾਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿਚੋਂ ਬਾਹਰ ਰਹਿ ਗਏ ਯੋਗ ਨਾਗਰਿਕ ਫਾਰਮ 6 ਜਮ੍ਹਾਂ ਕਰਵਾ ਕੇ ਨਵੀਂ ਵੋਟਰ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਐੱਸਆਈਆਰ ਤੋਂ ਪਹਿਲਾਂ ਜ਼ਿਲ੍ਹਾ ਮੁਹਾਲੀ ਦੇ ਕੁੱਲ 8,54,423 ਵੋਟਾਂ ਵਿਚੋਂ ਹੁਣ 7,47,569 ਰਜਿਸਟਰਡ ਵੋਟਰ ਰਹਿ ਗਏ ਹਨ ਅਤੇ ਜ਼ਿਲੇ ਵਿਚੋਂ 1,06,854 ਵੋਟਰਾਂ ਦੇ ਨਾਮ ਵੋਟਰ ਲਿਸਟ ਤੋਂ ਬਾਹਰ ਰਹਿ ਗਏ ਹਨ। ਖਰੜ ਵਿਧਾਨ ਸਭਾ ਹਲਕੇ ਵਿਚ ਪਹਿਲਾਂ ਰਜਿਸਟਰਡ 3,02,540 ਵੋਟਰਾਂ ਵਿਚੋਂ ਹੁਣ 2,65,702 ਵੋਟਰ ਰਹਿ ਗਏ ਹਨ ਅਤੇ 36,838 ਵੋਟਾਂ ਕਟ ਗਈਆਂ ਹਨ। ਵਿਧਾਨ ਸਭਾ ਹਲਕਾ ਐੱਸ ਏ ਐੱਸ ਨਗਰ ਦੇ ਪਹਿਲਾਂ ਰਜਿਸਟਰਡ 2,40,956 ਵੋਟਰਾਂ ਵਿਚੋਂ 2,02,010 ਵੋਟਰ ਰਜਿਸਟਰਡ ਹੋਏ ਹਨ ਅਤੇ 38,946 ਵੋਟਰਾਂ ਦਾ ਨਾਮ ਸੂਚੀ ਵਿਚੋਂ ਬਾਹਰ ਹੋ ਗਿਆ ਹੈ। ਡੇਰਾਬੱਸੀ ਹਲਕੇ ਦੇ ਪਹਿਲਾਂ ਰਜਿਸਟਰਡ 3,10,927 ਵੋਟਰਾਂ ਵਿਚੋਂ ਤਾਜ਼ਾ ਪ੍ਰਕਾਸ਼ਿਤ ਸੂਚੀ ਵਿਚ 2,79,857 ਵੋਟਰ ਹਨ ਅਤੇ 31,070 ਵੋਟਰਾਂ ਦਾ ਨਾਮ ਕੱਟ ਗਿਆ ਹੈ। ਖਾਸ ਗੱਲ ਇਹ ਹੈ ਕਿ ਗਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਐਸਆਈਆਰ ਰਾਹੀ ਵੱਡੇ ਪੱਧਰ 'ਤੇ ਕੱਟੀਆਂ ਗਈਆਂ ਵੋਟਾਂ ਪਿੱਛੇ ਅਸਲ ਕਾਰਨ ਕੀ ਹੈ। ਕੀ ਉਹ ਸਾਹਮਣੇ ਆਉਣਗੇ ਜਾਂ ਨਹੀਂ ਪਰੰਤੂ ਆਮ ਲੋਕਾਂ ਦੇ ਵਿੱਚ ਵੱਡੇ ਪੱਧਰ 'ਤੇ ਚਰਚਾ ਬਣੀ ਹੋਈ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਉਣ ਲਈ ਪੂਰਾ ਸਿਰੇ ਤੱਕ ਜੋਰ ਲੱਗਿਆ ਹੋਇਆ। ਇਸ ਲਈ ਇਹ ਵੋਟਾਂ ਕੱਟੀਆਂ ਜਾ ਰਹੀਆਂ ਹਨ ਤਾਂ ਕਿ ਕੇਵਲ ਤੇ ਕੇਵਲ ਆਰਐਸਐਸ/ਬੀਜੇਪੀ ਦੇ ਸਮਰਥਕ ਹੀ ਪੰਜਾਬ ਦੇ ਵਿੱਚ ਵੋਟਰ ਹੋਣ ਅਤੇ ਪੰਜਾਬ ਦੇ ਵਿੱਚ ਬੀਜੇਪੀ/ਆਰਐਸਐਸ ਦੀ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਸਥਾਪਿਤ ਕੀਤੀ ਜਾ ਸਕੇ। ਇਸ ਗੱਲ ਦੀ ਵੱਡੇ ਪੱਧਰ ਤੇ ਚਰਚਾ ਬਣੀ ਹੋਈ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News