ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼
ਸਾਡੇ ਸਿੱਖ ਸੰਘਰਸ਼ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਜਾਂ ਗੈਂਗਸਟਰਾਂ ਤੇ ਡਰੱਗ ਨਾਲ ਨਾ ਜੋੜਿਆ ਜਾਵੇ। ਇਹ ਸੰਘਰਸ਼ ਅਸੀਂ ਆਪਣੀ ਕੌਮ ਦੀ ਵੱਖਰੀ ਹੋਂਦ ਹਸਤੀ ਲਈ ਕੌਮ ਦੀ ਆਜ਼ਾਦੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਲਈ ਲੜਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹਮਲਿਆਂ ਤੋਂ ਬਾਅਦ ਇਸ ਸੰਘਰਸ਼ ਦਾ ਸੇਕ ਹਕੂਮਤ ਕੋਲੋਂ ਝੱਲਿਆ ਨਹੀਂ ਗਿਆ। ਹਕੂਮਤ ਗੋਡਿਆ ਭਾਰ ਹੋ ਗਈ ਸੀ। ਇਸ ਸੰਘਰਸ਼ ਵਿੱਚ ਕਿਸੇ ਬੇਗੁਨਾਹ ਨੂੰ ਨਹੀਂ ਮਾਰਿਆ ਗਿਆ ਅਤੇ ਨਾ ਹੀ ਕਿਸੇ ਦੀਆਂ ਜਮੀਨਾਂ ਦੱਬੀਆਂ। ਨਾ ਹੀ ਕਿਸੇ ਧੀ ਭੈਣ ਦੀ ਬੇਪਤੀ ਕੀਤੀ। ਉਹ ਨੌਜਵਾਨ ਸੰਘਰਸ਼ ਵਿੱਚ ਆਏ ਜਿਨਾਂ ਨੇ ਕਦੀ ਹਥਿਆਰਾਂ ਨੂੰ ਹੱਥ ਤੱਕ ਨਹੀਂ ਲਾਇਆ ਸੀ। ਉਹ ਆਮ ਨੌਜਵਾਨ ਜਿਮੀਦਾਰ ਘਰਾਂ ਦੇ ਮੁੰਡੇ। ਸਵੇਰੇ ਉੱਠ ਕੇ ਪੱਠੇ ਵੱਢਣ ਵਾਲੇ। ਖੇਤੀਬਾੜੀ ਨੂੰ ਸੰਭਾਲਣ ਵਾਲੇ । ਜਿੰਨਾ ਉੱਪਰ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਗਹਿਰਾ ਅਸਰ ਹੋਇਆ। ਇਸ ਹਮਲੇ ਨੇ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਕਰ ਦਿੱਤਾ। ਸਾਡੀ ਲੜਾਈ ਕਿਸੇ ਧਰਮ ਨਾਲ ਨਹੀਂ ਸੀ। ਕਿਸੇ ਹਿੰਦੂ ਨਾਲ ਨਹੀਂ ਸੀ। ਸਾਡੀ ਲੜਾਈ ਉਸ ਸਿਸਟਮ ਨਾਲ ਸੀ ਜੋ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦਾ ਸੀ। ਜੋ ਸਾਡੀ ਰਾਜ ਦੀ ਭਾਵਨਾ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਲੜਾਈ ਵਿੱਚ ਹਿੰਦ ਸਟੇਟ ਦਾ ਵੱਡਾ ਨੁਕਸਾਨ ਹੋਇਆ। ਇਹ ਹਥਿਆਰ ਬੰਦ ਲੜਾਈ ਜਮੀਨੀ ਪੱਧਰ ਤੇ ਲੜੀ ਗਈ। ਇੱਕ ਵਾਰ ਤਾਂ ਸਟੇਟ ਗੋਡਿਆਂ ਭਾਰ ਹੋ ਗਈ ਸੀ। ਇਹ ਲੜਾਈ ਉਸ ਸਿਸਟਮ ਨੇ ਹੀ ਸਾਡੀ ਝੋਲੀ ਪਾਈ ਸੀ। ਜਿਸ ਸਿਸਟਮ ਕੋਲ ਅਸੀਂ ਪੰਜਾਬ ਦੇ ਹੱਕ ਮੰਗੇ ਸੀ। ਪਰ ਸਾਡੇ ਇਸ ਸੰਘਰਸ਼ ਨੂੰ ਮੁਸਲਿਮ ਮੂਵਮੈਂਟ isi ਨਾਲ ਜੋੜਿਆ ਗਿਆ। ਜਿਸਦਾ ਕਿ ਦੂਰ ਦੂਰ ਤੱਕ ਵੀ ਕੋਈ ਲੈਣਾ ਦੇਣਾ ਨਹੀਂ ਸੀ। ਹਕੂਮਤ ਇਹ ਗੱਲ ਜਾਣਦੀ ਸੀ ਕਿ ਅਸੀਂ ਇਹਨਾਂ ਨੂੰ ਹਰਾ ਨਹੀਂ ਸਕਦੇ। ਇਹ ਸੰਘਰਸ਼ ਉਹ ਜਪੀ ਤਪੀ ਰੂਹਾ ਲੜ ਰਹੀਆਂ ਸਨ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਸੰਗਤ ਕੀਤੀ। ਸਰਕਾਰ ਕੋਲੋਂ ਇਹ ਹਾਰ ਬਰਦਾਸ਼ਤ ਨਹੀਂ ਹੋਈ। ਤਾਂ ਇਸ ਸੰਘਰਸ਼ ਨੂੰ ਬਦਨਾਮ ਕਰਨ ਲਈ ਹਿੰਦ ਸਟੇਟ ਨੇ ਪੰਜਾਬ ਵਿੱਚ ਨਸ਼ਾ ਭੇਜਣਾ ਸ਼ੁਰੂ ਕਰ ਦਿੱਤਾ ਅਤੇ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਾ ਦਿੱਤਾ। ਇਸ ਵਿੱਚ ਸਟੇਟ ਕਾਮਯਾਬ ਰਹੀ। ਪਰ ਹਥਿਆਰਬੰਦ ਲੜਾਈ ਵਿੱਚ ਸਾਡੇ ਤੋਂ ਜਿੱਤ ਨਾ ਸਕੀ। ਅੱਜ ਦੀ ਨੌਜਵਾਨ ਪੀੜੀ ਜਿੰਨਾ ਯੋਧਿਆਂ ਨੂੰ ਆਪਣੇ ਨਾਇਕ ਮੰਨਦੀ ਹੈ ਪੰਥ ਤੇ ਪੰਜਾਬ ਦੇ ਵਾਰਸ ਮੰਨਦੀ ਹੈ ।ਇਹ ਗੱਲ ਸਟੇਟ ਕੋਲੋਂ ਬਰਦਾਸ਼ਤ ਨਹੀਂ ਹੋਈ। ਤਾਂ ਹੁਣ ਸਟੇਟ ਨੇ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਵੇਂ ਉਹਨਾਂ ਨੂੰ ਨਸ਼ੇ ਦੇ ਸਮਗਲਰ ਬਣਾ ਕੇ ਝੂਠੀਆਂ ਕਹਾਣੀਆਂ ਬਣਾ ਕੇ ਲੋਕਾਂ ਅੱਗੇ ਪੇਸ਼ ਕੀਤਾ। ਕੀ ਆਹ ਵੇਖੋ ਜੀ ਇਹ ਤਾਂ ਨਸ਼ੇ ਦੀ ਸਮਗਲਿੰਗ ਕਰਦੇ ਨੇ ਵਿਦੇਸ਼ਾਂ ਵਿੱਚ ਬੈਠੇ।
ਹੈਰਾਨੀ ਦੀ ਗੱਲ ਇਹ ਹੈ ਕਿ ਹਜੇ ਵੀ ਸਟੇਟ ਇਨਾ ਯੋਧਿਆਂ ਤੋਂ ਡਰਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸਟੇਟ ਨੇ ਟਾਰਗੇਟ ਕਿਲਿੰਗ ਸ਼ੁਰੂ ਕਰ ਦਿੱਤੀ। ਜਿਨਾਂ ਵਿੱਚ ਜਲਾਵਤਨ ਯੋਧੇ ਭਾਈ ਹਰਦੀਪ ਸਿੰਘ ਨਿੱਜਰ ,ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ,ਸ਼ਹੀਦ ਭਾਈ ਹਰਮੀਤ ਸਿੰਘ ਪੀਐਚਡੀ,ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਵਰਗੇ ਯੋਧੇ ਸ਼ਹੀਦ ਹੋਏ। ਸਟੇਟ ਨੇ ਇਹਨਾਂ ਨੂੰ ਇੱਕ ਦਹਿਸ਼ਤ ਗਰਦ ਬਣਾ ਕੇ ਲੋਕਾਂ ਵਿੱਚ ਪੇਸ਼ ਕੀਤਾ। ਪਰ ਉਹ ਤਾਂ ਆਪਣੀ ਕੌਮ ਦੀ ਆਜ਼ਾਦੀ ਲਈ ਲੜ ਰਹੇ ਸਨ। ਉਹਨਾਂ ਦਾ ਕਿਸੇ ਹੋਰ ਦੇਸ਼ ਦੀ ਮੂਵਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਸੀ।ਅਤੇ ਨਾ ਹੀ ਉਹ ਕੋਈ ਨਸ਼ੇ ਦੇ ਸਮਗਲਰ ਸਨ। ਪੰਜਾਬ ਦੀ ਨੌਜਵਾਨੀ ਨੂੰ ਅਸ਼ਲੀਲ ਗੀਤਾਂ ਵਿੱਚ ਲਾਉਣਾ ਅਤੇ ਨਸ਼ੇ ਦੀ ਦਲਦਲ ਵਿੱਚ ਫਸਾਉਣਾ ਸਟੇਟ ਦਾ ਕੰਮ ਸੀ। ਪਰ ਭਾਰਤ ਨੂੰ ਉਹ ਸਿੱਖ ਚੰਗੇ ਲੱਗਦੇ ਹਨ ਜੋ ਇਹਨਾਂ ਦੇ ਸੰਤੁਸ਼ਟ ਗੁਲਾਮ ਹਨ। ਜਿਨਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਤਾਂ ਇਸ ਦੇਸ਼ ਵਿੱਚ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਸਾਨੂੰ ਸਕਿਉਰਟੀਆਂ ਮਿਲੀਆਂ ਹਨ ਸਾਨੂੰ ਪੈਸਾ ਮਿਲਦਾ ਹੈ ਅਸੀਂ ਗੁਲਾਬ ਨਹੀਂ ਅਸੀਂ ਯਾਦ ਹਾਂ। ਪਰ ਇਹ ਲੋਕ ਯਾਦ ਰੱਖਣ ਇਹ ਆਜ਼ਾਦੀ ਨਹੀਂ ਇਹ ਗੁਲਾਮੀ ਹੈ ਜਿਵੇਂ ਕੁੱਤੇ ਤੇ ਗੱਲ ਚ ਪਟਾ ਪਾਇਆ ਹੁੰਦਾ ਹੈ। ਤੇ ਉਸ ਦਾ ਮਾਲਕ ਜਿੱਥੇ ਮਰਜੀ ਲਈ ਫਿਰੇ। ਜੋ ਭਾਰਤ ਦੀ ਚਾਕਰੀ ਕਰਦੇ ਹਨ। ਸਿੱਖੀ ਨੂੰ ਛੱਡ ਕੇ ਦੇਸ਼ ਭਗਤੀ ਵਿੱਚ ਰੁਝੇ ਹੋਏ ਹਨ। ਇਹ ਸਰਕਾਰਾਂ ਇਹਨਾਂ ਨੂੰ ਵਰਤ ਕੇ ਛੱਡ ਦੇਣਗੀਆਂ।
ਗਗਨਦੀਪ ਸਿੰਘ ਸੁਲਤਾਨਵਿੰਡ
(ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
Posted By: GURBHEJ SINGH ANANDPURI