Nazrana Times

ਪੰਜਾਬੀ

ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਲਾਨਾ ਬਰਸੀ ਮੌਕੇ ਤਿੰਨ ਦਿਨਾਂ ਲੰਗਰ ਲਗਾਇਆ ਗਿਆ

13 Sep, 2026 08:37 PM

ਅੱਪਰਾ, 13 ਸਤੰਬਰ (ਤੀਰਥ ਸਿੰਘ ਮੈਂਗੜ੍ਹਾ)-ਧੰਨ ਧੰਨ 108 ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਲਾਨਾ ਬਰਸੀ ਮਜਾਰਾ ਨੌ ਅਬਾਦ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਪਿੰਡ ਛੋਕਰਾਂ ਦੀਆਂ ਸਮੂਹ ਸੰਗਤਾਂ ਵਲੋਂ ਗ੍ਰਾਮ ਪੰਚਾਇਤ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਠੰਡੇ ਮਿੱਠੇ ਜਲ ਦੀ ਛਬੀਲ ਤੇ ਚਾਹ ਪਕੌੜਿਆਂ ਦਾ ਲੰਗਰ ਅੱਪਰਾ ਤੋਂ ਮੁਕੰਦਪੁਰ ਰੋਡ ਪਿੰਡ ਛੋਕਰਾਂ ਵਿਖੇ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ, ਸਮੂਹ ਨੌਜਵਾਨਾਂ ਤੇ ਸੰਗਤਾਂ ਨੇ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ 'ਤੇ ਨਤਮਸਤਕ ਹੋਣ ਲਈ ਜਾਣ ਵਾਲੀਆਂ ਤੇ ਆਉਣ ਵਾਲੀਆਂ ਸੰਗਤਾਂ ਨੂੰ ਠੰਢਾ ਮਿੱਠਾ ਜਲ, ਚਾਹ ਪਕੌੜੇ, ਬ੍ਰੈਡ ਪਕੌੜੇ, ਜਲ ਜੀਰਾ, ਠੰਢੀ ਲੱਸੀ ਤੇ ਹੋਰ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਸਮੂਹ ਨੌਜਵਾਨਾਂ ਤੇ ਬੀਬੀਆਂ ਭੈਣਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ।

Posted By: GURBHEJ SINGH ANANDPURI

Latest News