Nazrana Times

ਪੰਜਾਬੀ

ਚੱਕ ਸਾਹਬੂ ਵਿੱਚ ਇੱਕ ਰਾਤ ਵਿੱਚ ਦੋ ਘਰਾਂ ਚ ਚੋਰੀ

01 Sep, 2026 07:12 PM

ਅੱਪਰਾ, 1 ਸਤੰਬਰ (ਤੀਰਥ ਸਿੰਘ ਮੈਂਗੜ੍ਹਾ) ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਚੱਕ ਸਾਹਬੂ ਵਿੱਚ ਐਨ. ਆਰ. ਆਈ ਜਸਮੇਲ ਸਿੰਘ ਪੁੱਤਰ ਮੱਖਣ ਸਿੰਘ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਜਸਮੇਲ ਸਿੰਘ ਸਮੇਤ ਪਰਿਵਾਰ ਕਾਫੀ ਸਮੇਂ ਤੋਂ ਕਨੈਡਾ ਵਿੱਚ ਰਹਿ ਰਿਹਾ ਹੈ ਜਿਸਨੇ ਆਪਣੇ ਘਰ ਦੀ ਚਾਬੀ ਕਰੀਬੀ ਰਿਸਤੇਦਾਰ ਨੂੰ ਦੇਖਭਾਲ ਲਈ ਦਿੱਤੀ ਹੋਈ ਹੈ। ਅੱਜ ਜਦੋਂ ਉਨ੍ਹਾਂ ਦੇ ਰਿਸਤੇਦਾਰ ਐਨ. ਆਰ. ਆਈ ਜਸਮੇਲ ਸਿੰਘ ਦੇ ਘਰ ਗੇੜਾ ਮਾਰਨ ਆਏ ਤਾਂ ਘਰ ਦਾ ਸਮਾਨ ਏਧਰ ਉਧਰ ਖਿਲਰਿਆ ਪਿਆ ਸੀ, ਰਿਸ਼ਤੇਦਾਰਾਂ ਨੇ ਤਰੁੰਤ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ ਪੰਚਾਇਤ ਨੇ ਮੌਕੇ ਤੇ ਪਹੁੰਚ ਕੇ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ ਚੋਰੀ ਹੋਏ ਸਮਾਨ ਵਿੱਚ 2 ਐਲ. ਸੀ. ਡੀ ਟੀ. ਵੀ.,ਸਿਲਾਈ ਕਢਾਈ ਵਾਲੀਆਂ ਮਸ਼ੀਨਾਂ, ਦਾਣਿਆ ਦਾ ਭਰਿਆ ਡਰੱਮ, ਟੁਲੂ ਪੰਪ, ਫਰਾਟੇ ਪੱਖੇ ਅਤੇ ਹੋਰ ਵੀ ਘਰ ਕਾਫੀ ਸਮਾਨ ਚੋਰੀ ਹੋਇਆ ਹੈ। ਅੱਪਰਾ ਚੌਂਕੀ ਇੰਚਾਰਜ ਸੁੱਖਵਿੰਦਰ ਸਿੰਘ ਸੋਢੀ ਨੂੰ ਇਸ ਚੋਰੀ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। 
ਇਸੇ ਤਰਾਂ ਹੀ ਚੱਕ ਸਾਹਬੂ ਸਹੋਤਾ ਬੱਸ ਸਰਵਿਸ ਦੇ ਮਾਲਕ ਦੀ ਹਵੇਲ਼ੀ ਵਿੱਚ ਵੀ ਚੋਰਾਂ ਨੇ ਆਪਣਾ ਹੱਥ ਸਾਫ ਕੀਤਾ ਹੈ, ਜਾਣਕਾਰੀ ਦਿੰਦਿਆ ਜਸਪਾਲ ਸਿੰਘ ਸਹੋਤਾ ਨੇ ਦੱਸਿਆ ਕੇ ਉਨ੍ਹਾਂ ਦੀ ਹਵੇਲ਼ੀ ਪਿੰਡ ਦੇ ਬਾਹਰ ਨਹਿਰ ਵਾਲੇ ਪਾਸੇ ਹੈ, ਸਾਡੀ ਹਵੇਲ਼ੀ ਵਿੱਚੋਂ ਵੀ ਚੋਰਾਂ ਨੇ ਟੁੱਲੂ ਪੰਪ, ਛੱਤ ਵਾਲੇ ਪੱਖੇ, ਗਾਡਰ ਅਤੇ ਹੋਰ ਵੀ ਸਮਾਨ ਚੋਰੀ ਕਰ ਲਿਆ ਹੈ।

Posted By: GURBHEJ SINGH ANANDPURI

Latest News