Nazrana Times

ਪੰਜਾਬੀ

60 ਸਾਲ ਦੀ ਉਮਰ 'ਚ ਵਿਆਹ ਕਰਵਾਉਣ ਜਾ ਰਹੇ ਭਾਜਪਾ ਆਗੂ ਦਿਲੀਪ ਘੋਸ਼

18 Apr, 2025 07:55 PM

ਕਲਕੱਤਾ 18 ਅਪ੍ਰੈਲ ,ਨਜ਼ਰਾਨਾ ਟਾਈਮਜ਼ ਬਿਊਰੋ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਿੱਚ ਆਪਣੀ ਵਧੇਰੇ ਜ਼ਿੰਦਗੀ ਬਤੀਤ ਕਰਨ ਵਾਲੇ ਬੰਗਾਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਦਿਲੀਪ ਘੋਸ਼, 60 ਸਾਲ ਦੀ ਉਮਰ ਵਿੱਚ ਵਿਆਹ ਕਰਵਾਉਣ ਜਾ ਰਹੇ ਹਨ।

ਹਾਲ ਹੀ ਦੇ ਸਾਲਾਂ ਵਿੱਚ ਦਿਲੀਪ ਘੋਸ਼ ਭਾਜਪਾ ਵਿੱਚ ਹਾਸ਼ੀਏ ’ਤੇ ਚਲੇ ਗਏ ਸਨ ਅਤੇ ਉਨ੍ਹਾਂ ਕੋਲ ਕਰਨ ਲਈ ਜ਼ਿਆਦਾ ਕੁਝ ਨਹੀਂ ਸੀ। ਇਸੇ ਇਕਾਂਤ ਵਿੱਚ ਉਨ੍ਹਾਂ ਦੀ ਇੱਕ ਔਰਤ ਨਾਲ ਦੋਸਤੀ ਹੋਈ ਅਤੇ ਹੁਣ ਦਿਲੀਪ ਘੋਸ਼ ਸ਼ੁੱਕਰਵਾਰ ਨੂੰ ਆਪਣੇ ਨਿਊ ਟਾਊਨ ਸਥਿਤ ਘਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।

ਲਾੜੀ ਦਾ ਨਾਂ ਰਿੰਕੂ ਮਜੂਮਦਾਰ ਹੈ। ਭਾਜਪਾ ਨੇਤਾ ਦੇ ਕਰੀਬੀ ਲੋਕਾਂ ਦੇ ਅਨੁਸਾਰ, ਪਿਛਲੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਹੀ ਦਿਲੀਪ ਘੋਸ਼ ਕਾਫ਼ੀ ਦੁਖੀ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਰਿੰਕੂ ਮਜੂਮਦਾਰ ਨਾਲ ਹੋਈ ਅਤੇ ਰਿੰਕੂ ਹੀ ਪਹਿਲੀ ਸੀ ਜਿਸ ਨੇ ਸੁਝਾਅ ਦਿੱਤਾ ਕਿ ਇਕੱਠੇ ਰਲ ਕੇ ਪਰਿਵਾਰ ਸ਼ੁਰੂ ਕਰੀਏ।

ਦਿਲੀਪ ਘੋਸ਼ ਨੇ ਸ਼ੁਰੂ ਵਿੱਚ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਬਾਰੇ ਸੋਚਿਆ ਅਤੇ ਆਪਣੀ ਮਾਂ ਦੇ ਕਹਿਣ ’ਤੇ ਵਿਆਹ ਲਈ ਰਾਜ਼ੀ ਹੋ ਗਏ।

Posted By: GURNISHAN SINGH

Latest News