ਲਖਨਊ ਜਿੳਤਿਸ਼ ਸੰਮੇਲਨ ਚ’ਐਸੇਟਰੌਲੋਜਰ ਕੇ•ਪੀ• ਸਿੰਘ ਨੂਰਮਹਿਲ ਦਾ ਜਿੳਤਿਸ਼ ਮਹਾਂਉਪਾਧਯ ਐਵਾਰਡ ਦੇ ਨਾਲ ਸਨਮਾਨ
ਕਪੂਰਥਲਾ 27 ਸਤੰਬਰ ਗੌਰਵ ਮੜ੍ਹੀਆ
ਬੀਤੇਂ ਦਿਨ ਉੱਤਰ ਪ੍ਰਦੇਸ਼ ਦੀ ਲਖਨਊ ਯੂਨੀਵਰਸਿਟੀ ਪਰਿਸਰ ਅੰਦਰ ਰਾਏ ਉਮਾਨਾਥ ਆਡੀਟੋਰੀਅਮ ਵਿਖੇ ਮਾਂ ਅਸ਼ਟਭੁਜੀ ਰਾਸ਼ਟਰੀਯ ਧਰਮ ਜਿਓਤਿਸ਼ ਕੇਂਦਰ ਵੱਲੋਂ ਆਪਣੇ ਦੂਸਰੇ ਵਿਸ਼ਾਲ ਜਿਓਤਿਸ਼ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਚ’ ਅਚਾਰਯ ਡਾ. ਰਜਨੀ ਅਵਸਥੀ ਦੇ ਨੇਤ੍ਰਤਵ ਵਿੱਚ ਦੋ ਦਿਨ ਤੱਕ ਚੱਲਣ ਵਾਲੇ ਇਸ ਸੰਮੇਲਨ ਦੇ ਦੌਰਾਨ ਉਚੇਚੇ ਤੌਰ ‘ਤੇ ਪੰਜਾਬ ਦੁਆਬੇ ਦੇ ਮਸ਼ਹੂਰ ਕਸਬੇ ਨੂਰਮਹਿਲ ਦੇ ਜੰਮਪਲ ਕੇ• ਪੀ• ਸਿੰਘ ਨੂੰ ਰੀਜਨ ਤੋਂ ਜਿਓਤਿਸ਼ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਲਈ ਕੇ•ਪੀ• ਸਿੰਘ , ਉਹਨਾਂ ਦੇ ਬੇਟੇ ਪਾਲਜੀਤ ਸਿੰਘ ਦੁਸਾਂਝ ਅਤੇ ਨੂੰਹ ਇੰਦਰਪ੍ਰੀਤ ਕੌਰ ਦੁਸਾਂਝ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸੱਦਾ ਭੇਜਿਆ ਗਿਆ ਸੀ।
ਇਸ ਸੰਮੇਲਨ ਦੇ ਦੌਰਾਨ ਤਿੰਨਾਂ ਨੂੰ ਹੀ ਕ੍ਰਮਵਾਰ ਜਿਓਤਿਸ਼ ਮਹੋਪਾਧਿਆ ਐਵਾਰਡ, ਜਿਓਤਿਸ਼ ਵਿਭੂਸ਼ਣ ਐਵਾਰਡ ਅਤੇ ਜਿਓਤਿਸ਼ ਭਾਸਕਰ ਐਵਾਰਡ ਦੇ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਤਰ ਪ੍ਰਦੇਸ਼ ਸਰਕਾਰ ਦੇ ਉਪ -ਮੁੱਖ ਮੰਤਰੀ ਸ਼੍ਰੀ ਬ੍ਰਿਜੇਸ਼ ਪਾਠਕ ਜੀ, ਦਿੱਲੀ ਤੋਂ ਲਾਲ ਕਿਤਾਬ ਦੇ ਮਾਹਰ ਦੈਵੱਗਯ ਪੰਡਤ ਰਿਭੂ ਕਾਂਤ ਗੋਸਵਾਮੀ ਅਤੇ ਧਰਮਗੁਰੂ ਜਿਓਤਿਸ਼ ਅਚਾਰਯ ਪੰਡਤ ਐਚ.ਐਸ. ਰਾਵਤ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਦੱਸਣਯੋਗ ਹੈ ਕਿ ਨੂਰਮਹਿਲ ਪੰਜਾਬ ਚ’ ਰਹਿੰਦੇ ਮਾਹਿਰ ਜੋਤਸ਼ੀ ਕੇ.ਪੀ. ਸਿੰਘ ਅਤੇ ਉਹਨਾਂ ਦੇ ਪੁੱਤਰ ਪਾਲਜੀਤ ਸਿੰਘ ਨੂੰਹ ਇੰਦਰਪ੍ਰੀਤ ਕੋਰ ਤਿੰਨਾ ਨੂੰ ਜੋਤਿਸ਼ ਦੇ ਮਾਹਰ ਹੋਣ ਕਰਕੇ ਇਹ ਸ਼ਲਾਘਾਯੋਗ ਮਾਣਮੱਤੀਆਂ ਪ੍ਰਾਪਤੀਆਂ ਹੋਈਆਂ ਹਨ।
Posted By: Gaurav Maria