Nazrana Times

ਪੰਜਾਬੀ

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋ 4 ਮੈਂਬਰੀ ਤਾਲਮੇਲ ਕਮੇਟੀ ਦਾ ਐਲਾਨ

17 Apr, 2026 02:51 AM

ਚੰਡੀਗੜ੍ਹ , ਨਜਰਾਨਾ ਟਾਈਮਜ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋ ਅੱਜ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਜਾਂਦਾ ਹੈ ! ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋ ਇਸ ਦਾ ਐਲਾਨ ਕਰਦਿਆ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੰਜਾਬ ਤੇ ਪੰਥ ਨੂੰ ਸਮਰਪਿਤ ਸਮੂਹ ਪੰਥਕ ਧਿਰਾ ਜੋ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਇੱਕ ਅਜੰਡੇ ਤਹਿਤ ਪੰਥਕ ਏਕਤਾ ਲਈ ਸਾਂਝਾ ਪਲੇਟਫਾਰਮ ਸਿਰਜਣ ਲਈ ਚਾਰ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਵਿਚ 
ਸਰਦਾਰ ਮਨਪ੍ਰੀਤ ਸਿੰਘ ਇਆਲੀ, ਇਕਬਾਲ ਸਿੰਘ ਝੁੰਦਾ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਮੈਂਬਰ ਹੋਣਗੇ ਜੋ ਸਾਰੀਆ ਪੰਥਕ ਧਿਰਾ ਨਾਲ ਗੱਲਬਾਤ ਕਰਕੇ ਪੰਥਕ ਏਕਤਾ ਲਈ ਯਤਨ ਕਰਨਗੇ

Latest News