Nazrana Times

ਪੰਜਾਬੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੌਰਾਨ 31 ਅਗਸਤ ਤੱਕ ਜਾਰੀ ਹੋਏ ਵੱਡੇ ਹੁਕਮ

28 Aug, 2025 05:56 PM

ਗੁਰਦਾਸਪੁਰ/ਬਟਾਲਾ , ਨਜ਼ਰਾਨਾ ਟਾਈਮਜ ਬਿਊਰੋ

- ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਖੇ 30 ਅਗਸਤ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ। ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਇਸ ਮੇਲੇ ’ਚ ਸ਼ਰਾਰਤੀ ਅਨਸਰ ਟਰੈਕਟਰਾਂ ਅਤੇ ਹੋਰ ਵਾਹਨਾਂ ਉੱਪਰ ਹੁੱਲੜਬਾਜ਼ੀ ਕਰਦੇ ਹਨ, ਉੱਚੀ ਅਵਾਜ਼ ’ਚ ਸਪੀਕਰ ਲਗਾਉਂਦੇ ਹਨ, ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਰਵਾਉਂਦੇ ਹਨ, ਜਿਸ ਨਾਲ ਆਮ ਪਬਲਿਕ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਸਭ ਨੂੰ ਧਿਆਨ ’ਚ ਰੱਖਦੇ ਹੋਏ ਵਧੀਕ ਡਾ. ਹਰਜਿੰਦਰ ਸਿੰਘ ਬੇਦੀ, ਆਈ. ਏ. ਐੱਸ., ਵਧੀਕ ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ, ਜ਼ਿਲਾ ਗੁਰਦਾਸਪੁਰ ’ਚ ਸਬ-ਡਵੀਜ਼ਨ ਬਟਾਲਾ ਵਿਖੇ ਮਿਤੀ 27 ਅਗਸਤ 2025 ਤੋਂ 31 ਅਗਸਤ 2025 ਤੱਕ ਕੋਈ ਵੀ ਵਿਅਕਤੀ ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਹੁੱਲੜਬਾਜ਼ੀ ਨਹੀਂ ਕਰੇਗਾ, ਉੱਚੀ ਅਵਾਜ਼ ’ਚ ਸਪੀਕਰ ਅਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਚਲਾਏਗਾ। ਇਹ ਹੁਕਮ ਮੌਜੂਦਾ ਜ਼ਾਬਤਾ ਨੂੰ ਮੁੱਖ ਰੱਖਦੇ ਹੋਏ ਇੱਕਤਰਫ਼ਾ ਪਾਸ ਕੀਤਾ ਗਿਆ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #