Nazrana Times

ਪੰਜਾਬੀ

ਇਮਾਨਦਾਰੀ ਅੱਜ ਵੀ ਜ਼ਿੰਦਾ ਹੈ

20 Jan, 2025 05:30 AM

ਭੋਗਪੁਰ 10 ਜਨਵਰੀ (ਸੁਖਵਿੰਦਰ ਜੰਡੀਰ) ਅੰਮ੍ਰਿਤਪਾਲ ਸਿੰਘ ਭੋਗਪੁਰ ਗੁਰੂ ਰਾਮ ਦਾਸ ਨਗਰ ਦਾ ਮੋਬਾਇਲ ਭੋਗਪੁਰ ਦੇ ਕੰਨਿਆ ਸਕੂਲ ਦੇ ਕੋਲ ਡਿੱਗ ਗਿਆ ਜਦ ਨੰਬਰ ਤੇ ਕਾਲ ਕੀਤੀ ਗਈ ਤਾਂ ਪਿੰਡ ਢੱਡੇ ਸਨੋਰੇ ਦੇ ਨੌਜਵਾਨ ਸੋਰਵ ਨੇ ਫੋਨ ਉਠਾਇਆ, ਤਾਂ ਉਸ ਨੇ ਚਾਵਲਾ ਸਵੀਟ ਸ਼ਾਪ ਦੇ ਕੋਲ ਪਹੁੰਚਣ ਲਈ ਕਿਹਾ ਅਤੇ ਉਸ ਨੇ ਮੋਬਾਇਲ ਵਾਪਿਸ ਕਰ ਦਿੱਤਾ ਸੌਰਵ ਨੇ ਕਿਹਾ ਕਿ ਉਹ ਦਿਹਾੜੀ ਲਗਾ ਕੇ ਮਿਹਨਤ ਕਰਕੇ ਪੈਸੇ ਕਮਾਉਂਦੇ ਹਨ, ਅਤੇ ਉਹ ਜਾਣਦੇ ਹਨ ਕਿ ਪੈਸੇ ਦੀ ਅਹਿਮਤ ਕੀ ਹੁੰਦੀ ਹੈ।ਉਨ੍ਹਾਂ ਨੂੰ ਇਨਾਮ ਦੇਣਾ ਚਾਹਿਆ ਤਾਂ ਉਹਨਾਂ ਨੇ ਇਨਾਮ ਲੈਣ ਤੋਂ ਇਨਕਾਰ ਕਰ ਦਿੱਤਾ ਮੋਬਾਈਲ ਦੀ ਕੀਮਤ 20 ਹਜ਼ਾਰ ਰੁਪਏ ਹੈ।

Latest News