Nazrana Times

ਪੰਜਾਬੀ

ਕੱਲ੍ਹ ਰਾਤ 8:30 ਤੋਂ 9.00 ਵਜੇ ਤੱਕ ਕੀਤਾ ਜਾਵੇਗਾ ਬਲੈਕ ਆਊਟ ਅਭਿਆਸ–ਡੀਸੀ ਤਰਨਤਾਰਨ

31 May, 2025 01:31 AM

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,30 ਮਈ

ਕੱਲ 31 ਮਈ ਨੂੰ ਅਪਰੇਸ਼ਨ ਸ਼ੀਲਡ ਅਧੀਨ ਜ਼ਿਲ੍ਹਾ ਤਰਨ ਤਾਰਨ ਵਿੱਚ ਰਾਤ 8:30 ਵਜੇ ਤੋਂ ਲੈ ਕੇ 9.00 ਵਜੇ ਤੱਕ ਭਾਵ ਅੱਧੇ ਘੰਟੇ ਲਈ ਬਲੈਕ ਆਊਟ ਦਾ ਅਭਿਆਸ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈਏਐਸ ਨੇ ਦੱਸਿਆ ਕਿ

ਇਹ ਕੇਵਲ ਸੰਕਟ ਕਾਲ ਵੇਲੇ ਕਿਸ ਤਰ੍ਹਾਂ ਆਪਾਂ ਸਾਰਿਆਂ ਸਹਿਯੋਗ ਕਰਨਾ ਹੈ,ਉਸ ਲਈ ਪ੍ਰੈਕਟਿਸ ਹੈ,ਇਸ ਲਈ ਘਬਰਾਉਣ ਦੀ ਲੋੜ ਨਹੀਂ,ਕੇਵਲ ਤੁਹਾਡੇ ਸਹਿਯੋਗ ਦੀ ਲੋੜ ਰਹੇਗੀ‌।

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ 8:30 ਵਜੇ ਸਾਇਰਨ ਵੱਜਣ ਤਾਂ ਤੁਸੀਂ ਆਪਣੀਆਂ ਸਾਰੀਆਂ ਘਰ ਦੇ ਬਾਹਰ ਵਾਲੀਆਂ ਲਾਈਟਾਂ ਬੰਦ ਕਰਨੀਆਂ ਹਨ,ਉਸ ਵਿੱਚ ਕੈਮਰਿਆਂ ਉੱਤੇ ਲੱਗੀ ਆਟੋਮੈਟਿਕ ਲਾਈਟ ਹੋਵੇ ਜਾਂ ਇਨਵਰਟਰ ਉਤੇ ਚੱਲਦੀਆਂ ਲਾਈਟਾਂ, ਸਾਰੀਆਂ ਲਾਈਟਾਂ ਬੰਦ ਕਰਨੀਆਂ ਯਕੀਨੀ ਬਣਾਓ।ਇਸ ਤੋਂ ਇਲਾਵਾ ਘਰ ਦੇ ਅੰਦਰ ਜੇਕਰ ਲਾਈਟ ਜਗਾਉਣੀ ਹੈ,ਤਾਂ ਮੋਟੇ ਪਰਦੇ ਜਾਂ ਅਜਿਹਾ ਪ੍ਰਬੰਧ ਕਰੋ, ਜਿਸ ਨਾਲ ਬਾਰੀਆਂ ਵਿੱਚੋਂ ਰੌਸ਼ਨੀ ਬਾਹਰ ਨਾ ਜਾਵੇ।ਉਹਨਾਂ ਸੁਰੱਖਿਅਤ ਸਥਾਨ ਜ਼ਮੀਨ ਦੋਜ਼ ਜਾਂ ਜਮੀਨ ਵਾਲੀ ਮੰਜ਼ਿਲ ਰਹਿੰਦੀ ਹੈ,ਇਸ ਲਈ ਤੁਸੀਂ ਆਪਣੇ ਗਰਾਊਂਡ ਫਲੋਰ ਕਮਰੇ ਦੇ ਵਿਚਾਲੇ ਬੈਠਣ ਦਾ ਅਭਿਆਸ ਕਰਨਾ ਹੈ।ਕੋਸ਼ਿਸ਼ ਕਰੋ ਕਿ ਉਸ ਸਥਾਨ 'ਤੇ ਬੈਠਿਆ ਜਾਵੇ ਜਿੱਥੇ ਨੇੜੇ ਕੋਈ ਕੱਚ ਦੀ ਖਿੜਕੀ ਨਾ ਹੋਵੇ। ਬਲੈਕ ਆਊਟ ਦੌਰਾਨ ਛੱਤ ਉੱਤੇ, ਗਲੀ ਵਿੱਚ ਜਾਂ ਬਾਹਰ ਖੁੱਲੇ ਥਾਂ ਉੱਤੇ ਨਹੀਂ ਘੁੰਮਣਾ।ਜੋ ਲੋਕ ਇਸ ਸਮੇਂ ਦੌਰਾਨ ਸੜਕ ਉੱਤੇ ਗੱਡੀ ਵਿੱਚ ਜਾ ਰਹੇ ਹੋਣਗੇ, ਉਹ ਆਪਣਾ ਵਾਹਨ ਭਾਵ ਕਾਰ ਸਕੂਟਰ, ਮੋਟਰਸਾਈਕਲ ਦੀ ਲਾਈਟ ਬੰਦ ਕਰਕੇ ਸੜਕ ਦੇ ਪਾਸੇ ਖਲੋ ਜਾਣ।ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਵਲ ਡਿਫੈਂਸ ਵੱਲੋਂ ਸ਼ਾਮ 06 ਵਜੇ ਐਸ. ਡੀ. ਐਮ ਦਫਤਰ ਤਰਨ ਤਾਰਨ ਵਿਖੇ ਮੌਕ ਡਰਿੱਲ ਵੀ ਕੀਤੀ ਜਾਵੇਗੀ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #