ਸਿਰਜਣਾ ਕੇਂਦਰ ਵੱਲੋਂ ਡਾ. ਬਾਵਾ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ----ਕੰਵਰ ਇਕਬਾਲ ਸਿੰਘ
ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਦਿੱਤੀ ਭਾਵਪੂਰਤ ਸ਼ਰਧਾਂਜਲੀ
ਕਪੂਰਥਲਾ 20 ਸਿਤੰਬਰ ਗੌਰਵ ਮੜੀਆ
ਕਪੂਰਥਲਾ ਸ਼ਹਿਰ ਦੀ ਮੰਨੀ ਪ੍ਰਮੰਨੀ ਸ਼ਖ਼ਸੀਅਤ ਅਤੇ ਸਮਾਜ ਸੇਵੀ ਡਾ. ਹਰਪਾਲ ਸਿੰਘ ਬਾਵਾ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਬਾਵਾ ਜੀ ਦੀ ਬੇਵਕਤੀ ਮੌਤ ਉੱਤੇ ਕਪੂਰਥਲਾ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸਵ. ਡਾ.ਹਰਪਾਲ ਸਿੰਘ ਬਾਵਾ ਅਲਾਇੰਸ ਕਲੱਬ ਦੇ ਗਵਰਨਰ ਰਹੇ ਅਤੇ ਉਨ੍ਹਾਂ ਨੇ ਸਮਾਜ ਨੂੰ ਲੰਬਾ ਸਮਾਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿੱਤੀਆਂ। ਸਿਰਜਣਾ ਕੇਂਦਰ ਨਾਲ ਉਹ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਸਮੁੱਚੇ ਕੇਂਦਰ ਨੇ ਬਾਵਾ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ ਹੈ।
ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਅਤੇ ਜ਼ਿਲ੍ਹਾ ਚੇਅਰਮੈਨ ਕਰ ਤੇ ਆਬਕਾਰੀ ਵਿਭਾਗ ਕਪੂਰਥਲਾ ਕੰਵਰ ਇਕਬਾਲ ਸਿੰਘ, ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ, ਸੀਨੀਅਰ ਮੀਤ ਪ੍ਰਧਾਨ ਆਸ਼ੂ ਕੁਮਰਾ, ਮੀਤ ਪ੍ਰਧਾਨ ਮਲਕੀਤ ਸਿੰਘ ਮੀਤ, ਸਲਾਹਕਾਰ ਡਾ. ਸੁਰਿੰਦਰਪਾਲ ਸਿੰਘ, ਸੁਰਜੀਤ ਸਾਜਨ, ਅਵਤਾਰ ਸਿੰਘ ਗਿੱਲ, ਅਵਤਾਰ ਸਿੰਘ ਭੰਡਾਲ, ਮੈਡਮ ਪ੍ਰੋਮਿਲਾ ਅਰੋੜਾ, ਡਾ. ਆਸਾ ਸਿੰਘ ਘੁੰਮਣ, ਪ੍ਰੋ. ਕੁਲਵੰਤ ਸਿੰਘ ਔਜਲਾ, ਡਾ.ਪਰਮਜੀਤ ਸਿੰਘ ਮਾਨਸਾ,ਰਤਨ ਸਿੰਘ ਸੰਧੂ, ਮੰਗਲ ਸਿੰਘ ਭੰਡਾਲ, ਗੁਰਦੀਪ ਗਿੱਲ, ਅਵਤਾਰ ਸਿੰਘ ਗਿੱਲ, ਅਵਤਾਰ ਅਸੀਮ ਆਦਿ ਨੇ ਡਾ.ਹਰਪਾਲ ਸਿੰਘ ਬਾਵਾ ਦੇ ਵਿਛੋੜੇ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੇਵੀ ਤਲਾਬ ਵਿਖੇ ਉਲੀਕੇ ਡਾ. ਬਾਵਾ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮੌਕੇ ਦੂਰੋਂ ਨੇੜਿਓਂ ਆਏ ਸਾਕ ਸਬੰਧੀਆਂ ਅਤੇ ਇਲਾਕਾ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
Posted By: Gaurav Maria