ਸਰਕਾਰ ਵੱਲੋਂ ਫ੍ਰੀ ਬਣਾਏ ਜਾ ਰਹੇ ਈਸ਼ਰਮ ਕਾਰਡਾਂ ਦੇ ਨਾਮ ਤੇ ਲੋਕਾਂ ਪਾਸੋਂ ਵਸੂਲੇ ਜਾ ਰਹੇ ਹਨ 100-100 ਰੁਪਏ
ਰਸੋਈ ਕਾਰਡ ਦੇ ਨਾਮ ਤੇ ਕੀਤੀ ਜਾ ਰਹੀ ਹੈ ਭੋਲੇ ਭਾਲੇ ਲੋਕਾਂ ਨਾਲ ਠੱਗੀ
ਗੁਰਮੀਤ ਸਿੰਘ ਵਲਟੋਹਾ ਨਜ਼ਰਾਨਾ ਟਾਈਮਜ਼
ਜ਼ਿਲ੍ਹਾ ਤਰਨਤਾਰਨ ਦੇ ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡਾਂ ਵਿੱਚ ਅਨਪੜ੍ਹ ਤੇ ਭੋਲੇ ਭਾਲੇ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਚੁੱਕਦੇ ਹੋਏ ਅੰਨੇਵਾਹ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡਾਂ ਵਿੱਚ ਕੁਝ ਨੌਜਵਾਨ ਰਸੋਈ ਕਾਰਡਾਂ ਦੇ ਨਾਮ ਤੇ ਈ ਸ਼ਰਮ ਕਾਰਡ ਬਣਾ ਕੇ ਪ੍ਰਤੀ ਕਾਰਡ 100 ਰੁਪਏ ਵਸੂਲ ਰਹੇ ਹਨ, ਜਦਕਿ ਇਹ ਕਾਰਡ ਸਰਕਾਰ ਵੱਲੋਂ ਬਿੱਲਕੁਲ ਫ੍ਰੀ ਬਣਾਉਣ ਦੇ ਆਦੇਸ਼ ਹਨ। ਸਰਹੱਦੀ ਪਿੰਡ ਸਕੱਤਰਾਂ ਵਿੱਚ ਬੀਤੇ ਕੱਲ੍ਹ ਦੋ ਨੌਜਵਾਨਾਂ ਵੱਲੋਂ ਕੈਂਪ ਲਗਾ ਕੇ ਪ੍ਰਤੀ ਕਾਰਡ 100-100 ਰੁਪਏ ਲਏ ਗਏ। ਪੱਤਰਕਾਰਾਂ ਦੇ ਪੁੱਛਣ ਤੇ ਉਸ ਨੌਜਵਾਨ ਵੱਲੋਂ ਆਪਣਾਂ ਨਾਮ ਵਰਿੰਦਰ ਦੱਸਿਆ ਗਿਆ ਅਤੇ ਕਿਹਾ ਕਿ ਅਸੀਂ ਤਰਨਤਾਰਨ ਤੋਂ ਆਏ ਹਾਂ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਕੀ ਤੁਸੀਂ ਈ ਸ਼ਰਮ ਕਾਰਡ ਦੇ 100-100 ਰੁਪਏ ਲੈ ਸਕਦੇ ਹੋ ਤਾਂ ਉਨ੍ਹਾਂ ਕਿਹਾ ਕਿ ਸਾਰੇ ਹੀ ਲੈ ਰਹੇ ਨੇਂ। ਜਦੋਂ ਇਸ ਬਾਬਤ ਪੱਤਰਕਾਰਾਂ ਵੱਲੋਂ ਸੀ.ਐਸ.ਸੀ ਦੇ ਜ਼ਿਲ੍ਹਾ ਇੰਚਾਰਜ ਦਿਨੇਸ਼ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਰਿੰਦਰ ਨਾਮਕ ਕੋਈ ਵੀ CSC VLE ਮੇਰੇ ਧਿਆਨ ਵਿੱਚ ਨਹੀਂ ਹੈ, ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਕਾਰਡ ਬਿੱਲਕੁਲ ਫ੍ਰੀ ਬਣਾਉਣ ਦੇ ਹੁਕਮ ਹਨ, ਪਰ ਜੇਕਰ ਕੋਈ ਦੁਕਾਨਦਾਰ ਪ੍ਰਿੰਟ ਕੱਢ ਕੇ ਅਤੇ ਲੈਮੀਨੇਸ਼ਨ ਕਰਕੇ ਕਾਰਡ ਦਿੰਦਾ ਹੈ, ਤਾਂ ਉਹ ਵੱਧ ਤੋਂ ਵੱਧ ਇੱਕ ਕਾਰਡ ਦੇ 40 ਤੋਂ 50 ਰੁਪਏ ਚਾਰਜ ਕਰ ਸਕਦਾ ਹੈ,ਪਰ 100 ਰੁਪਏ ਪ੍ਰਤੀ ਕਾਰਡ ਦੇ ਵਸੂਲਣਾ ਬਿੱਲਕੁਲ ਜਾਇਜ਼ ਨਹੀਂ ਹੈ, ਦਿਨੇਸ਼ ਸ਼ਰਮਾ ਨੇ ਉਕਤ ਨੌਜਵਾਨਾਂ ਉੱਤੇ ਬਣਦੀ ਕਾਰਵਾਈ ਕਰਵਾ ਸਕਦੇ ਹੋ। ਹੁਣ ਦੇਖਣਾ ਹੋਵੇਗਾ ਕਿ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਉੱਤੇ ਕੀ ਕਾਰਵਾਈ ਕਰਦਾ ਹੈ
Posted By: Gurmeet Singh Valtoha