ਪ੍ਰਭਪਾਲ ਸਿੰਘ ਤਿੰਮੋਵਾਲ ਦੀ ਅੰਤਮ ਅਰਦਾਸ ਮੌਕੇ ਧਾਰਮਿਕ ਤੇ ਸਿਆਸੀ ਆਗੂਆਂ ਨੇ ਸ਼ਰਧਾਜਾਂਜਲੀ ਭੇਟ ਕੀਤੀ।
ਸਿਖ ਕੌਮ ਦੇ ਨੌਂਜਵਾਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਚੁਪ ਰਹਿਣ ਨਾਲ ਹੋਰ ਬਰਬਾਦੀ ਹੋਵੇਗੀ- ਭਾਈ ਪ੍ਰਗਟ ਸਿੰਘ ਤਿੰਮੋਵਾਲ।
ਟਾਂਗਰਾ ਸੁਰਜੀਤ ਸਿੰਘ ਖਾਲਸਾ
ਪ੍ਰਭਪਾਲ ਸਿੰਘ ਤਿਮੋਵਾਲ ਨਮਿਤ ਅਖੰਡ ਪਾਠ ਦੇ ਭੋਗ ਕੀਰਤਨ ਅਤੇ ਅਰਦਾਸ ਉਪਰੰਤ ਪੰਥਕ ਪ੍ਰਚਾਰਕ ਭਾਈ ਗੁਰਲਾਲ ਸਿੰਘ ਨੇ ਗੁਰਬਾਣੀ ਦੀ ਵੀਚਾਰਧਾਰਾ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ।ਸਿਖ ਕੌਮ ਨੂੰ ਚਰਖੜੀਆਂ ਤੇ ਚੜਾ ਕੇ ਆਰਿਆਂ ਨਾਲ ਚੀਰ ਕੇ ਦੇਗਾਂ ਵਿਚ ਉਬਾਲ ਕੇ ਕਾਹਨੂੰਵਾਨ ਦੇ ਸ਼ੰਭਾਂ ਵਿਚ ਅੱਗ ਨਾਲ ਸਾੜ ਕੇ ਘਲੂ ਘਾਰਿਆਂ ਵਿਚ ਖਤਮ ਨਹੀਂ ਕੀਤਾ ਜਾ ਸਕਿਆ ਅੱਜ ਟੀਕਿਆਂ ਸਿਰੰਜਾਂ ਨਸ਼ਿਆਂ ਦੀਆਂ ਪੁੜੀਆਂ ਨਾਲ ਖਤਮ ਕਰਕੇ ਨਸਲਕੁਸ਼ੀ ਕੀਤੀ ਜਾ ਰਹੀ ਹੈ ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਭਪਾਲ ਸਿੰਘ ਦੇ ਪਿਤਾ ਪੰਥਕ ਪ੍ਰਚਾਰਕ ਭਾਈ ਪ੍ਰਗਟ ਸਿੰਘ ਤਿੰਮੋਵਾਲ ਨੇ ਕਿਹਾ ਕਿ ਸਾਡੇ ਬੱਚੇ ਨਸ਼ਿਆਂ ਵਿਚ ਗ੍ਰਸਤ ਹੋ ਕੇ ਮੌਤ ਦੇ ਮੂੰਹ ਵਿਚ ਪੈ ਰਹੇ ਹਨ ਪਰ ਅਸੀਂ ਇਸ ਨੂੰ ਲੋਕਾਂ ਤੋਂ ਛੁਪਾ ਆਪਣੀ ਇਜਤ ਸਮਝ ਰਹੇ ਹਾਂ ਅੱਜ ਮੇਰਾ ਆਪਣਾ ਲੜਕਾ ਨਸ਼ੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਪਿਆ ਹੈ ਕੱਲ ਨੂੰ ਹੋਰ ਮਾਤਾ ਪਿਤਾ ਦਾ ਨੌਂਜਵਾਨ ਪੁਤਰ ਇਸ ਦਾ ਸ਼ਿਕਾਰ ਹੋਵੇਗਾ।ਵੋਟਾਂ ਵੇਲੇ ਸਿਆਸੀ ਪਾਰਟੀਆਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ।ਕਿ ਨਸ਼ੇ ਨੂੰ ਜੜਾਂ ਤੋਂ ਖਤਮ ਕਰ ਦਿਤਾ ਜਾਵੇਗਾ ਨਸ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਹੈ।ਪਰ ਨਸ਼ੇ ਦਾ ਦੈਂਤ ਹਰ ਘਰ ਤੱਕ ਪਹੁੰਚ ਰਿਹਾ ਹੈ।ਸਭ ਕੁਝ ਪਤਾ ਹੋਣ ਦੇ ਬਾਵਯੂਦ ਕੌਮ ਦੇ ਆਗੂ ਖਮੋਸ਼ ਹਨ।ਨਸ਼ਿਆਂ ਦੇ ਟੀਕਿਆਂ ਨਾਲ ਮਰਨ ਵਾਲਿਆਂ ਨੌਜਵਾਨਾਂ ਦੀ ਮੌਤ ਨੂੰ ਹਾਰਟ ਟੈਕ ਜਾਂ ਅਚਾਨਕ ਮੌਤ ਦੱਸ ਕੇ ਸੱਚ ਨੂੰ ਛੁਪਾਇਆ ਜਾ ਰਿਹਾ ਹੈ।ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਨਸ਼ਿਆਂ ਵਿਰੁਧ ਅਵਾਜ ਉਠਾਉਣੀ ਚਾਹੀਦੀ ਹੈ।ਨਸ਼ੇ ਸ਼ਰੇ ਆਮ ਵਿਕ ਰਹੇ ਹਨ।ਸਮੇਂ ਸਿਰ ਨਾ ਜਾਗੇ ਤਾਂ ਕੌਮ ਦੀ ਬਰਬਾਦੀ ਹੋ ਜਾਵੇਗੀ।ਇਸ ਸਮੇਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ,ਜਗਤਾਰ ਸਿੰਘ ਸ਼ਾਹ,ਡਾਕਟਰ ਬਲਜਿੰਦਰ ਸਿੰਘ ਤਿੰਮੋਵਾਲ,ਪੰਥਕ ਕਵੀਸ਼ਰ ਕੇਵਲ ਸਿੰਘ ਮਹਿਤਾ,ਖਡੂਰ ਸਾਹਿਬ ਲੋਕਲ ਗੁਰਦੁਆਰਾ ਕਮੇਟੀ ਮੈਂਬਰ ਭਾਈ ਗੱਜਣ ਸਿੰਘ,ਰਣਜੀਤ ਸਿੰਘ ਪਪੂ ਖਡੂਰ ਸਾਹਿਬ,ਪੰਥਕ ਪ੍ਰਚਾਰਕ ਭਾਈ ਭੁਪਿੰਦਰ ਸਿੰਘ ਗਦਲੀ ਆਦਿ ਧਾਰਮਿਕ ਤੇ ਸਿਆਸੀ ਆਗੂ ਹਾਜਰ ਸਨ।
Posted By: GURBHEJ SINGH ANANDPURI