Nazrana Times

ਪੰਜਾਬੀ

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਤੇ ਝੰਡੇ ਦੀ ਰਸਮ ਕੌਂਸਲਰ ਵੀਨਾ ਅਟਵਾਲ ਅਤੇ ਰਾਜੂ ਅਟਵਾਲ ਨੇ ਨਿਭਾਈ

23 Oct, 2026 05:32 PM

ਕਪੂਰਥਲਾ 23 ਅਕਤੂਬਰ ਗੌਰਵ ਮੜੀਆ 
ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਰਾਇਕਾ ਵਲੋਂ ਪਾਵਨ ਪਵਿੱਤਰ ਗ੍ਰੰਥ ਰਾਮਾਇਣ ਰਚੇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਦੇ ਸੰਬੰਧ ਚ ਝੰਡੇ ਦੀ ਰਸਮ ਵੀਨਾ ਅਟਵਾਲ ਕੌਂਸਲਰ,ਰਾਜੂ ਅਟਵਾਲ ਵਲੋਂ ਪ੍ਰਬੰਧਕ ਕਮੇਟੀ ਤੇ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਕੀਤੀ ਗਈ. 

ਇਸ ਮੌਕੇ ਮਹਿਲਾ ਭਜਨ ਮੰਡਲੀ ਦੁਵਾਰਾ ਵਾਲਮੀਕਿ ਜੀ ਮਾਹਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ. ਇਸ ਮੌਕੇ ਵੀਨਾ ਅਟਵਾਲ ਕੌਂਸਲਰ,ਰਾਜੂ ਅਟਵਾਲ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਪ੍ਰਗਟ ਉਤਸਵ ਦੀ ਵਧਾਈ ਦਿਤੀ. ਇਸ ਮੌਕੇ ਪ੍ਰਧਾਨ ਭਾਰਤੀ ਸਹੋਤਾ ਤੇ ਕਮੇਟੀ ਮੇਮ੍ਬਰਾਂ ਨੇ ਆਇਆ ਮਹਿਮਾਨਾ ਨੂੰ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ.ਮੰਦਿਰ ਕਮੇਟੀ ਨੇ ਜਾਣਕਾਰੀ ਦਿੰਦੇ ਦੱਸਿਆ 26 ਅਕਤੂਬਰ ਨੂੰ ਭਗਵਾਨ ਵਾਲਮੀਕਿ ਮੰਦਿਰ ਮੁਹੱਲਾ ਰਾਇਕਾ ਰਾਤ 6 ਵਜੇ ਕੀਰਤਨ ਤੇ ਧਾਰਮਿਕ ਸਟੇਜ ਲਗਾਕੇ ਪ੍ਰਗਟ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ.

ਇਸ ਮੌਕੇ ਕੋਮਲ ਸਹੋਤਾ, ਜੀਆ ਲਾਲ ਨਾਹਰ,ਰੋਬਿਨ ਕਲਿਆਣ ਉਪ ਪ੍ਰਧਾਨ, ਸੰਜੇ ਨਾਹਰ ਕੈਸ਼ੀਅਰ, ਸਨੀ ਕਲਿਆਣ, ਵਿਨੈ ਕਲਿਆਣ,ਸਤੀਸ਼, ਗੋਲਡੀ, ਜਸਬੀਰ, ਹੈਰੀ ਗੱਗੀ, ਰਿਕੀ ਪੰਡਿਤ, ਚਿੰਟੂ, ਮੌਂਟੀ ਨਾਹਰ, ਰਵੀ ਸ਼ੇਰਗਿੱਲ, ਬੈਂਨੀ, ਤਰੁਣ ਕਾਕਾ ਤੇ ਵੱਡੀ ਗਿਣਤੀ ਚ ਮੁਹੱਲਾ ਨਿਵਾਸੀ ਹਾਜ਼ਰ ਸਨ.

Posted By: Gaurav Maria

Latest News