Nazrana Times

ਪੰਜਾਬੀ

ਬਿਜਲੀ ਸੋਧ ਬਿਲ 2025 ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦਾ ਸਾਰਿਆ ਪੁਤਲਾ

02 Dec, 2025 09:43 PM

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ 
 

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅਤੇ ਬੀ ਕੇ ਜੂ ਮਜੈਲ ਨੇ ਅੱਜ ਕੇਂਦਰ ਸਰਕਾਰ ਵੱਲੋਂ ਲਿਆਂਦੇ ਬਿਜਲੀ ਸੋਧ ਬਿਲ 2025 ਦੇ ਵਿਰੋਧ ਵਿੱਚ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ
ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਰਬਜੀਤ ਸਿੰਘ ਰਾਮਪੁਰਾ ਅੰਗਰੇਜ਼ ਸਿੰਘ ਚਾਟੀਵਿੰਡ ਬਲਦੇਵ ਸਿੰਘ ਚੱਬਾ ਮਹਿੰਦਰ ਸਿੰਘ ਸੁਲਤਾਨਵਿੰਡ ਨੇ ਕਿਹਾ ਕੀ ਕੇਂਦਰ ਸਰਕਾਰ ਵੱਲੋਂ ਲਿਆਂਦਾ ਬਿਜਲੀ ਐਕਟ 2025 ਉੱਪਰ ਸਾਰੀਆਂ ਸਟੇਟਾਂ ਤੋਂ ਸੁਝਾਅ ਮੰਗੇ ਪਰ ਪੰਜਾਬ ਸਰਕਾਰ ਦੀ ਚੁੱਪੀ ਇਹ ਸਾਬਤ ਕਰਦੀ ਹੈ ਕਿ ਕੇਂਦਰ ਵੱਲੋਂ ਲਿਆਂਦਾ ਬਿੱਲ ਵਧੀਆ ਰਹੇਗਾ ਪਰ ਲੋਕਾਂ ਨੂੰ ਇਹ ਉਮੀਦਾਂ ਨਹੀਂ ਸਨ ਪਿਛਲੇ ਦਿਨੀ ਸ੍ਰੀ ਅਨੰਦਪੁਰ ਸਾਹਿਬ ਦੇ ਸੈਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਮਤਾ ਪਾ ਕੇ ਇਸ ਨੂੰ ਰੱਦ ਪਰ ਇਹ ਨਹੀਂ ਹੋਇਆ ਸਰਕਾਰ ਦੀ ਚੁੱਪ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਕੇਂਦਰ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ
ਇਸ ਮੌਕੇ ਕਿਸਾਨ ਆਗੂ ਗੁਰਸਾਹਿਬ ਸਿੰਘ ਚਾਟੀ ਵਿੰਡ ਗੁਰਭੇਜ ਸਿੰਘ ਸੋਨੂ ਮਾਲ ਕੁਲਦੀਪ ਸਿੰਘ ਚੱਬਾ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਦਾ ਪੰਚਾਇਤ ਦੀਆਂ ਜਮੀਨਾਂ ਹੜੱਪਣ ਵੱਲ ਧਿਆਨ ਹੋਇਆ ਜਦ ਕਿ ਇਹ ਨਹੀਂ ਹੋਣ ਦਿੱਤਾ ਜਾਵੇਗਾ ਸਰਕਾਰ ਪ੍ਰੀਪੇਡ ਮੀਟਰ ਲਾਉਣੇ ਬੰਦ ਕਰੇ
ਇਸ ਦਾ ਸੰਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵਿਰੋਧ ਕਰੇਗਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਪਾਲ ਸਿੰਘ ਹਰ ਕਵਲ ਸਿੰਘ ਫੌਜੀ ਗੱਜਣ ਸਿੰਘ ਚਾਟੀਵਿੰਡ ਕੁਲਵੰਤ ਸਿੰਘ ਹਰਬੰਸ ਸਿੰਘ ਰਾਮਪੁਰਾ ਬੱਬੂ ਚੱਬਾ ਬਖਸ਼ੀਸ਼ ਸਿੰਘ ਪਲਾਟਾਂ ਵਾਲਾ ਮਿਲਖਾ ਸਿੰਘ ਸੁਲਤਾਨਵਿੰਡ ਲਾਡੀ ਚੱਬਾ ਅੰਗਰੇਜ਼ ਸਿੰਘ ਮੈਂਬਰ ਪੰਚਾਇਤ ਆਦੀ ਆਗੂ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #