Nazrana Times

ਪੰਜਾਬੀ

ਰਮਨਦੀਪ ਸੇਰੋਂ ਤੇ ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਪਿੰਡ ਮਾਣੋਚਾਹਲ ਤੋਂ ਕਈ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ

31 Oct, 2026 03:21 PM

ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਗਏ ਕੰਮਾਂ ਤੋਂ ਖੁਸ਼ ਹੋ ਕੇ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਲ਼ੋਕ: ਬਿੱਲਾ ਸ਼ੇਰੋ

ਰਵੀ ਖਹਿਰਾ, ਖਡੂਰ ਸਾਹਿਬ

ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲ਼ੇ ਵੱਡਾ ਬਲ਼ ਮਿਲ਼ਿਆ ਜਦ ਹਲਕਾ ਇੰਚਾਰਜ ਰਮਨਦੀਪ ਕੌਰ ਸ਼ੇਰੋ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋ ਦੀ ਹਾਜ਼ਰੀ ਵਿੱਚ ਪਿੰਡ ਮਾਣੋਚਾਹਲ ਕਲਾਂ ਦੇ 52 ਪਰਿਵਾਰ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜਿਆ। 


ਰਮਨਦੀਪ ਸੇਰੋਂ ਤੇ ਬਿੱਲਾ ਸ਼ੇਰੋ ਨੇ ਕਿਹਾ ਕਿ ਅੱਜ ਇਹ ਪਰਿਵਾਰ ਯੂਥ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਦੀ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਜਿਹਨਾਂ ਵਿੱਚ ਸਵਰਨ ਸਿੰਘ,ਬਲਵਿੰਦਰ ਸਿੰਘ, ਚਰਨ ਸਿੰਘ, ਅਮਰਜੀਤ ਸਿੰਘ,ਸੁਖਦੇਵ ਸਿੰਘ, ਸਤਨਾਮ ਸਿੰਘ, ਗੁਰਜੀਤ ਸਿੰਘ, ਸੁਨੀਲ ਕੁਮਾਰ,ਕਸ਼ਮੀਰ ਸਿੰਘ, ਮੰਗਾ ਸਿੰਘ, ਕਾਲਾ ਸਿੰਘ, ਗੁਰਪ੍ਰੀਤ ਸਿੰਘ, ਸੋਨੀ ਸਿੰਘ, ਅਰਸ਼ਦੀਪ ਸਿੰਘ, ਹਰਦੀਪ ਸਿੰਘ,ਮਿੰਟੂ ਸਿੰਘ, ਬੁੱਲ੍ਹਾ ਸਿੰਘ, ਸੋਨੂੰ ਸਿੰਘ, ਪੱਲੋ ਸਿੰਘ,ਧਰਮਿੰਦਰ ਸਿੰਘ, ਮੰਗਾਂ ਸਿੰਘ, ਬੀਰ ਸਿੰਘ, ਕੁਲਬੀਰ ਸਿੰਘ, ਗੁਰਪੇਜ ਸਿੰਘ, ਅੰਗਰੇਜ਼ ਸਿੰਘ,ਕੁਲਵੰਤ ਸਿੰਘ, ਕਾਕਾ, ਬਗ਼ੀਚਾ ਸਿੰਘ, ਸਕੱਤਰ ਸਿੰਘ,ਕਸ਼ਮੀਰ ਸਿੰਘ,ਜਗੀਰ ਸਿੰਘ, ਸ਼ੇਰਾ ਸਿੰਘ, ਸੁਖਦੇਵ ਸਿੰਘ, ਲਵਪ੍ਰੀਤ ਸਿੰਘ,ਮਨਦੀਪ ਸਿੰਘ,ਅੰਗਰੇਜ ਸਿੰਘ,ਅਕਾਸ਼ਦੀਪ ਸਿੰਘ,ਗੁਰਮੀਤ ਕੌਰ ਪ੍ਰਧਾਨ, ਸੋਨੀ, ਅਸੀਸ ਸਿੰਘ ਅਤੇ ਬਲਦੇਵ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਨੀਤੀਆ ਤੋਂ ਖੁਸ਼ ਹੋ ਕੇ ਅਕਾਲੀ ਦਲ ਦਾ ਪੱਲਾ ਫ਼ੜਿਆ ਹੈ। 


ਬਿੱਲਾ ਸ਼ੇਰੋ ਨੇ ਕਿਹਾ ਕਿ ਨਵੇਂ ਜੁੜ ਚੁੱਕੇ ਪਰਿਵਾਰਾ ਨੂੰ ਓਹਨਾਂ ਦਾ ਬਣਦਾ ਮਾਣਸਨਮਾਣ ਦਿੱਤਾ ਜਾਵੇਗਾ ਜਿਸ ਮੌਕੇ ਸਰਕਲ ਪ੍ਰਧਾਨ ਸਤਨਾਮ ਸਿੰਘ ਸ਼ਾਹ, ਗੁਰਮੇਜ਼ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ,ਬਲਬੀਰ ਸਿੰਘ ਬੱਬਾ ਅਤੇ ਬੂਟਾ ਸਿੰਘ ਆਦਿ ਅਕਾਲੀ ਆਗੂ ਹਾਜਰ ਸਨ।

Latest News