ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਮੀਰੀ-ਪੀਰੀ ਦੇ ਸਿਧਾਂਤ ਹੇਠ ਇਕੱਤਰ ਹੋਣ ਦੇ ਪ੍ਰਗਟਾਏ ਵਿਚਾਰ ਸਮੇ ਦੀ ਮੁੱਖ ਲੋੜ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 20 ਜੁਲਾਈ -ਮੰਗਤ ਸਿੰਘ ਸੈਦਪੁਰ -“ਯੂਕੇ ਦੀ ਧਰਤੀ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਯੂਕੇ ਦੌਰੇ ਅਤੇ ਦੂਜੇ ਪਾਸੇ ਪੂਨਰ ਸੁਰਜੀਤ ਅਕਾਲੀ ਦਲ ਦੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਆਪੋ ਆਪਣੇ ਪੰਜਾਬ ਦੇ ਦੌਰਿਆ ਦੌਰਾਨ ਗੁਰੂਘਰਾਂ ਤੇ ਇਕੱਤਰਤਾਵਾ ਨੂੰ ਸੁਬੋਧਿਤ ਹੁੰਦੇ ਹੋਏ ਜੋ ਪ੍ਰਵਾਸੀਆ ਦੇ ਪੰਜਾਬ ਵਿਚ ਸਿਆਸੀ ਕਬਜੇ ਦੀਆਂ ਗਤੀਵਿਧੀਆ ਦੀ ਚਿੰਤਾ ਜਾਹਰ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਸਿੱਖ ਇਤਿਹਾਸ ਤੇ ਧਰਮ ਨਾਲ ਸਿੱਖਾਂ ਨੂੰ ਜੁੜਦੇ ਹੋਏ ਇਸ ਸਮੇ ਸਮੁੱਚੀ ਸਿੱਖ ਲੀਡਰਸਿਪ ਅਤੇ ਸਿੱਖ ਸੰਗਤ ਨੂੰ ਮੀਰੀ ਪੀਰੀ ਦੇ ਮਹਾਨ ਸਿਧਾਤ ਹੇਠ ਜਿਥੇ ਇਕੱਤਰ ਹੋ ਕੇ ਸਿਆਸੀ ਤੇ ਸਮਾਜਿਕ ਤੌਰ ਤੇ ਅੱਗੇ ਵੱਧਣ ਦੀ ਲੋੜ ਹੈ, ਉਥੇ ਕੌਮ ਦੀ ਸਮੂਹਿਕ ਏਕਤਾ ਹਰ ਕੀਮਤ ਤੇ ਅਵੱਸ ਹੋਣੀ ਚਾਹੀਦੀ ਹੈ ਤਾਂ ਕਿ ਸਿੱਖ ਕੌਮ ਨਾਲ ਹੁੰਦੇ ਆ ਰਹੇ ਹਕੂਮਤੀ ਜ਼ਬਰ ਵਿਤਕਰਿਆ ਦਾ ਅੰਤ ਹੋ ਸਕੇ ਅਤੇ ਕੌਮੀ ਸ਼ਕਤੀ ਨੂੰ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਲਗਾਇਆ ਜਾ ਸਕੇ, ਦੇ ਪ੍ਰਗਟਾਏ ਵਿਚਾਰਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਕਿ ਜਦੋ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਤਾਕਤਾਂ ਅੱਜ ਵੀ ਪੰਜਾਬ ਸੂਬੇ ਵਿਚ ਗੁੰਦਾ ਗੁੰਦਕੇ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਨਿਸ਼ਾਨਾਂ ਬਣਾ ਰਹੀਆ ਅਤੇ ਉਸ ਉਤੇ ਤਸੱਦਦ ਜੁਲਮ ਢਾਹੁਣ ਲਈ ਜਮੀਨ ਤਿਆਰ ਕਰਦੀਆ ਆ ਰਹੀਆ ਹਨ। ਤਾਂ ਸਿੱਖ ਕੌਮ ਨਾਲ ਸੰਬੰਧਤ ਸਭ ਧੜਿਆ, ਸੰਗਠਨਾਂ ਅਤੇ ਸੰਸਥਾਵਾਂ ਨੂੰ ਛੋਟੇ ਮੋਟੇ ਵਿਚਾਰਿਕ ਵਖਰੇਵਿਆ ਤੋ ਉਪਰ ਉੱਠਕੇ ਇਕ ਸਿਆਸੀ ਪਲੇਟਫਾਰਮ ਉਤੇ ਇਕੱਤਰ ਹੋ ਕੇ ਆਪਣੇ ਸਿੱਖੀ ਸਿਧਾਤਾਂ ਨੂੰ ਮੁੱਖ ਰੱਖਕੇ ਇਕੱਤਰ ਹੋਣ ਦੀ ਹੋਰ ਵੀ ਵੱਡੀ ਲੋੜ ਬਣ ਜਾਂਦੀ ਹੈ । ਕਿਉਂਕਿ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਵਿਚ ਸਿੱਖ ਕੌਮ ਦੀ ਸਿਆਸੀ ਸ਼ਕਤੀ ਨੂੰ ਖੋਰਾ ਲਗਾਕੇ ਇਥੇ ਪ੍ਰਵਾਸੀਆ ਦੇ ਕਬਜੇ ਕਰਵਾਉਣ ਦੀਆਂ ਖਤਰਨਾਕ ਵਿਊਤਾ ਉਤੇ ਅਮਲ ਕਰਦੀਆ ਨਜਰ ਆ ਰਹੀਆ ਹਨ ।”
ਸ. ਟਿਵਾਣਾ ਨੇ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬੀਬੀ ਸਤਵੰਤ ਕੌਰ ਚੇਅਰਮੈਨ ਸਿੱਖ ਤਾਲਮੇਲ ਕਮੇਟੀ, ਅਤੇ ਹੋਰ ਸਿੱਖ ਸਖਸ਼ੀਅਤਾਂ ਵੱਲੋ ਕੌਮ ਦੀ ਸਮੂਹਿਕ ਏਕਤਾ ਨੂੰ ਅਮਲੀ ਰੂਪ ਦੇਣ ਲਈ ਕੀਤੇ ਜਾ ਰਹੇ ਉਦਮਾਂ ਦੀ ਜਿਥੇ ਸਲਾਘਾ ਕੀਤੀ, ਉਥੇ ਸਭ ਸਿੱਖ ਕੌਮ ਨਾਲ ਸੰਬੰਧਤ, ਧਾਰਮਿਕ, ਸਿਆਸੀ, ਸਮਾਜਿਕ, ਸੰਗਠਨਾਂ ਨੂੰ ਕੌਮ ਅਤੇ ਪੰਜਾਬ ਸੂਬੇ ਦੀ ਬਿਹਤਰੀ ਲਈ ਇਸ ਸੰਜੀਦਾ ਵਿਸੇ ਉਤੇ ਹੋਰ ਵਧੇਰੇ ਸੁਹਿਰਦਤਾ ਨਾਲ ਕੰਮ ਕਰਨ ਦੀ ਬੇਨਤੀ ਕੀਤੀ ਤਾਂ ਕਿ ਪੰਥ ਵਿਰੋਧੀ ਸ਼ਕਤੀਆ 2027 ਦੀਆਂ ਪੰਜਾਬ ਅਸੈਬਲੀ ਚੋਣਾਂ ਤੋ ਪਹਿਲੇ ਸੂਬੇ ਦੇ ਮਾਹੌਲ ਨੂੰ ਸਾਜਸੀ ਢੰਗਾਂ ਰਾਹੀ ਗੰਧਲਾ ਕਰਕੇ ਸਿੱਖ ਕੌਮ ਨੂੰ ਫਿਰ ਤੋ ਨਿਸ਼ਾਨਾਂ ਬਣਾਉਦੇ ਹੋਏ ਬੀਤੇ ਸਮੇ ਦੀ ਤਰ੍ਹਾਂ ਕੋਈ ਜ਼ਬਰ ਨਾ ਕਰ ਸਕਣ । ਬਲਕਿ ਸਮੁੱਚੀ ਸਿੱਖ ਸਕਤੀ ਨੂੰ ਇਕੱਤਰ ਕਰਦੇ ਹੋਏ ਸਿਆਸੀ ਅਤੇ ਧਾਰਮਿਕ ਸੂਝ-ਬੂਝ ਰਾਹੀ ਆਉਣ ਵਾਲੇ ਸਮੇ ਦੀ ਪੰਜਾਬ ਦੀ ਪੰਥਕ ਸਰਕਾਰ ਨੂੰ ਕਾਇਮ ਕਰਕੇ ਸੂਬੇ ਅਤੇ ਸਿੱਖ ਕੌਮ ਨਾਲ ਲੰਮੇ ਸਮੇ ਤੋ ਹੁੰਦੇ ਆ ਰਹੇ ਵਿਤਕਰਿਆ ਅਤੇ ਜਬਰ ਨੂੰ ਬੰਦ ਕਰਕੇ ਸੂਬੇ ਅਤੇ ਪੰਜਾਬ ਨਿਵਾਸੀਆ ਦੀ ਹਰ ਖੇਤਰ ਵਿਚ ਤਰੱਕੀ ਹੋ ਸਕੇ ਅਤੇ ਸਾਡਾ ਸਹਰੱਦੀ ਸੂਬੇ ਵਿਚ ਸਥਾਈ ਤੌਰ ਤੇ ਅਮਨ ਅਤੇ ਜਮਹੂਰੀਅਤ ਦਾ ਬੋਲਬਾਲਾ ਹੋ ਸਕੇ ਅਤੇ ਇਹ ਸਾਡੀ ਕੌਮੀ ਸ਼ਕਤੀ ਇਸੇ ਤਰ੍ਹਾਂ ਆਪਣੀ ਆਜਾਦੀ ਦੇ ਮਿਸਨ ਨੂੰ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਧੀਨ ਪ੍ਰਾਪਤ ਕਰਦੀ ਹੋਈ ਫਿਰ ਤੋ ਸਭ ਤਰ੍ਹਾਂ ਦੇ ਭੇਦਭਾਵ ਖਤਮ ਕਰਕੇ ਖਾਲਸਾਈ ਰਾਜ ਕਾਇਮ ਕਰਦੀ ਹੋਈ ਮਨੁੱਖਤਾ ਦੀ ਬਿਹਤਰੀ ਕਰ ਸਕੇ ।
Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ