Nazrana Times

ਪੰਜਾਬੀ

ਐੱਸ.ਆਈ.ਆਰ ਹੋਸ਼ਿਆਰ!

23 May, 2026 05:34 PM

ਐੱਸ.ਆਈ.ਆਰ ਹੋਸ਼ਿਆਰ!
 

ਵਕਤ ਸਿਰ ਜੋ 'ਹੱਲ' ਕੋਈ ਸੋਚਦੇ ਨਾ
 

 ਕਹਿੰਦੇ ਕਰੂ ਗਾ ਭਲੀ ਕਰਤਾਰ ਪਿੱਛੋਂ।
 

ਲਾਠੀ ਹੱਥ' ਜਿਹਦੇ ਮੱਝ ਉਸੇ ਦੀ ਹੀ
 

ਬਦਲੇ ਤੱਥ ਜੇ ਪਵੇ 'ਲਲਕਾਰ' ਪਿੱਛੋਂ।
 

ਇੱਕ ਇੱਕ ਵੋਟ 'ਤੇ ਅੱਖ ਜੋ ਰੱਖਦੇ ਐ
 

ਬਣੇ ਉਨ੍ਹਾਂ ਦੀ ਯਾਰੋ 'ਸਰਕਾਰ' ਪਿੱਛੋਂ।
 

 ਚਿੜੀਆਂ ਚੁਗ ਹੀ ਲੈਣ ਜੇ 'ਖੇਤ ਸਾਰਾ'
 

ਫਾਇਦਾ ਹੋਣਾ ਕੀ ਹੋਏ 'ਲਾਚਾਰ' ਪਿੱਛੋਂ।
 

 ਪਹਿਲਾਂ ਕਲਮ ਦਾ ਕਾਜ 'ਸਰਤਾਜ' ਦੱਸੇ
 

 ਕਰਿਆ ਜਾਂਦਾ ਐ 'ਖੰਡੇ ਦਾ ਵਾਰ' ਪਿੱਛੋਂ।
 

ਜੋਰਾਵਰਾਂ ਨੇ 'ਮਿਸ਼ਨ' ਜੋ ਮਿਥ ਲਿਆ ਏ
 

ਪੂਰਾ ਕਰਨਗੇ 'ਐੱਸ.ਆਈ.ਆਰ' ਪਿੱਛੋਂ!
 

ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Posted By: Tarlochan Singh Dupalpur

Latest News